post

Jasbeer Singh

(Chief Editor)

Patiala News

ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ

post-img

ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਪਟਿਆਲਾ, 3 ਅਕਤੂਬਰ 2025 : ਥਾਣਾ ਪਸਿਆਣਾ ਪੁਲਸ ਨੇ ਫੇਟ ਮਾਰ ਕੇ ਮੌਤ ਦੇੇ ਘਾਟ ਉਤਾਰਨ ਤੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 106 (1), 324 (4) ਬੀ. ਐਨ. ਐਸ. ਤਹਿਤ ਕੇੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਿ਼ੰਦਰਪਾਲ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਵਾਰਡ ਨੰ. 16 ਪੀਰ ਗੋਰੀ ਮੁਹੱਲਾ ਸਮਾਣਾ ਥਾਣਾ ਸਿਟੀ ਸਮਾਣਾ ਨੇ ਦੱਸਿਆ ਕਿ 10 ਅਪੈ੍ਰਲ 2025 ਨੂੰ ਉਸਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਸਦੇ ਲੜਕੇ ਰਵਿੰਦਰ ਸਿੰਘ ਦਾ ਪਿੰਡ ਰਾਮਨਗਰ ਨੇੜੇ ਕਿਸੇ ਵ੍ਹੀਕਲ ਨਾਲ ਐਕਸੀਡੈਂਟ ਹੋ ਗਿਆ ਹੈ, ਜਿਸਦੀ 16 ਅਪੈ੍ਰਲ 2025 ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਉਸ ਨੇ ਆਪਣੇ ਬਿਆਨ ਵਿੱਚ ਰਵਿੰਦਰ ਸਿੰਘ ਦਾ ਮੋਟਰਸਾਇਕਲ ਮਿੱਟੀ ਵਿੱਚ ਸਲਿੱਪ ਹੋਣ ਕਰਕੇ ਕੁਦਰਤੀ ਮੌਤ ਹੋਣ ਤੇ ਲਿਖਾ ਕੇ ਕਾਰਵਾਈ ਕਰਕੇ ਪੋਸਟਮਾਰਟਮ ਕਰ ਦਿੱਤਾ ਸੀ ਪਰ ਕੁੱਝ ਦਿਨ ਪਹਿਲਾਂ ਉਸਨੂੰ ਰਾਜਵੀਰ ਸਿੰਘ ਵਾਸੀ ਪਿੰਡ ਤਲਵੰਡੀ ਮਲਿਕ ਨੇ ਦੱਸਿਆ ਕਿ ਕਾਰ ਦਦੇ ਅਣਪਛਾਤੇ ਡਰਾਇਵਰ ਨੇ ਆਪਣੀ ਕਾਰ ਨਾਲ ਰਵਿਦਰ ਸਿੰਘ ਨੂੰ ਫੇਟ ਮਾਰੀ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ।ਪੁਲਸ ਨੇੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post