ਅਣਪਛਾਤੇ ਵਿਅਕਤੀਆਂ ਤੇ ਫੈਕਟਰੀ ਵਿਚੋਂ ਸਮਾਨ ਚੋਰੀ ਕਰਨ ਤੇ ਕੇਸ ਦਰਜ ਪਟਿਆਲਾ, 7 ਨਵੰਬਰ 2025 : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਫੈਕਟਰੀ ਵਿਚੋਂ ਸਮਾਨ ਚੋਰੀ ਕਰਨ ਤੇ ਵੱਖ-ਵੱਖ ਧਾਰਾਵਾਂ 331 (4), 305 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਸਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰ. 118 ਗਲੀ ਨੰ.1-ਬੀ ਵਿਦਿਆ ਨਗਰ ਪਟਿਆਲਾ ਨੇ ਦੱਸਿਆ ਕਿ 4-5 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਸਦੀ ਹੀਰਾ ਬਾਗ ਗਲੀ ਨੰ 2 ਵਿਖੇ ਸਥਿਤ ਮਿਨਹਾਸ ਇਲੈਕਟ੍ਰਾਨਿਕ ਇੰਡਸਟ੍ਰ੍ਰੀਜ਼ ਨਾਮ ਦੀ ਫੈਕਟਰੀ ਵਿਚੋਂ ਕਿਸੇ ਨੇ ਤਾਂਬੇ ਦੀ ਤਾਰ, ਕੂਲਰ ਦੀਆਂ ਮੋਟਰਾਂ, ਕੰਡੈਂਸਰ ਆਦਿ ਸਮਾਨ ਚੋਰੀ ਕਰ ਲਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
