
ਏ. ਟੀ. ਐਮ. ਗੈਸ ਕਟਰ ਨਾਲ ਕੱਟਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
- by Jasbeer Singh
- October 21, 2025

ਏ. ਟੀ. ਐਮ. ਗੈਸ ਕਟਰ ਨਾਲ ਕੱਟਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਪਟਿਆਲਾ, 21 ਅਕਤੂਬਰ 2025 : ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਏ. ਟੀ. ਐਮ. ਗੈਸ ਕਟਰ ਨਾਲ ਕੱਟਣ ਦੇ ਮਾਮਲੇ ਵਿਚ ਵੱਖ-ਵੱਖ ਧਾਰਾਵਾਂ 331 (4) , 305, 324 (4), 334 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮਕਾਨ ਨੰ. 302 ਅਜੀਤ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਨੇ ਦੱਸਿਆ ਕਿ ਉਹ ਐਨ. ਸੀ. ਆਰ. ਐਟਲੀਓਜ (ਂੳ:ਥ+ਛ) ਕੰਪਨੀ ਜੋ ਕਿ ਐਸ. ਬੀ. ਆਈ. ਬੈਂਕ ਦੇ ਏ. ਟੀ. ਐਮ. ਦੀ ਦੇਖਰੇਖ ਕਰਦੀ ਹੈ ਵਿੱਚ ਬਤੌਰ ਓਪਰੇਸ਼ਨ ਹੈਡ ਲੱਗਿਆ ਹੋਇਆ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ 19 ਅਕਤੂਬਰ 2025 ਨੂੰ ਦਿਨ ਵੇਲੇ ਸੂਚਨਾ ਮਿਲੀ ਕਿ ਫੇਸ-2 ਅਰਬਨ ਅਸਟੇਟ ਪਟਿਆਲਾ ਵਿੱਚ ਸਥਿਤ ਏ. ਟੀ. ਐਮ. ਨਹੀਂ ਚੱਲ ਰਿਹਾ ਹੈ ਤੇ ਜਦੋਂ ਜਾ ਕੇ ਮੌਕੇ ਤੇ ਚੈਕ ਕੀਤਾ ਗਿਆ ਤਾਂ ਏ. ਟੀ. ਐਮ. ਦਾ ਸ਼ਟਰ ਗੈਸ ਕਟਰ ਨਾਲ ਕੱਟਿਆ ਹੋਇਆ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਕੈੈਸ਼ ਚੋਰੀ ਹੋਣ ਸਬੰਧੀ ਬੈਂਕ ਦੇ ਮੁਲਾਜਮਾਂ ਨਾਲ ਹੀ ਰਾਬਤਾ ਕਰਕੇ ਪਤਾ ਲੱਗੇਗਾ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।