post

Admin

(Chief Editor)

Crime

ਘਰ ਵਿਚੋਂ ਸਮਾਨ ਚੋਰੀ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

post-img

ਘਰ ਵਿਚੋਂ ਸਮਾਨ ਚੋਰੀ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਪਟਿਆਲਾ, 22 ਜੁਲਾਈ 2025 : ਥਾਣਾ ਅਨਾਜ ਮੰਡੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 305 ਬੀ. ਐਨ. ਐਸ. ਤਹਿਤ ਘਰੋਂ ਸਮਾਨ ਚੋਰੀ ਕਰਨ ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਜੀਵ ਹਾਂਡਾ ਪੁੱਤਰ ਆਰ. ਐਨ.ਹਾਡਾ ਵਾਸੀ ਮਕਾਨ ਨੰ. 71 ਫੇਸ-03 ਫਰਾਈਕੋਨ ਸਿਟੀ ਸਰਹੰਦ ਰੋਡ ਨੇ ਦੱਸਿਆ ਕਿ 16-17 ਜੁਲਾਈ2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰੋਂ ਬੈਡਰੂਮ ਦੇ ਕੱਪਬੋਰਡ ਵਿਚੋਂ 10-12 ਸੂਟ, ਤਿੰਨ ਚਾਂਦੀ ਦੀਆਂ ਕਟੋਰੀਆਂ, ਇੱਕ ਟ੍ਰੇਅ, ਪੂਜਾ ਰੂਮ ਵਿੱਚੋਂ ਇੱਕ ਚਾਂਦੀ ਦੀ ਮੂਰਤੀ ਚੋਰੀ ਕਰ ਲਈ ਗਈ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

Instagram