ਦੋ ਔਰਤਾਂ ਤੇ ਇਕ ਮਹਿਲਾ ਦੀ ਕੁੱਟਮਾਰ ਕਰਨ ਤੇ ਕੇਸ ਦਰਜ ਪਟਿਆਲਾ, 12 ਨਵੰਬਰ 2025 : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਦੋ ਮਹਿਲਾਵਾਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2) ਬੀ. ਐਨ. ਐਸ. ਤਹਿਤ ਕੇੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੀਆਂ ਦੋ ਮਹਿਲਾਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜੋਤੀ ਪਤਨੀ ਸੁਰੇਸ਼, ਰੀਤੂ ਪੁੱਤਰੀ ਸੁਰੇਸ਼ ਵਾਸੀਆਨ ਹਰੀ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਵਿੰਦਰ ਕੋਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਅਲੀਪੁਰ ਅਰਾਈਆ ਥਾਣਾ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ 10 ਨਵੰਬਰ 2025 ਨੂੰ ਜਦੋਂ ਉਹ ਆਪਣੇ ਪਤੀ ਨਾਲ ਸੈਰ ਕਰ ਰਹੀ ਸੀ ਤਾਂ ਉਪਰੋਕਤ ਮਹਿਲਾਵਾਂ ਵੀ ਸੈਰ ਕਰ ਰਹੀਆਂ ਸਨ ਤਾਂ ਮਾਮੂਲੀ ਜਿਹੀ ਤਕਰਾਰਬਾਜੀ ਨੂੰ ਲੈ ਕੇ ਉਪਰੋਕਤ ਮਹਿਲਾਵਾਂ ਨੇ ਉਸਦੀ ਘਰ ਕੇ ਕੁੱਟਮਾਰ ਕੀਤੀ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
