post

Jasbeer Singh

(Chief Editor)

crime

24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

post-img

24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਰਾਜਪੁਰਾ, 1 ਜੁਲਾਈ : ਥਾਣਾ ਖੇੜੀ ਗੰਢਿਆਂ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਭਾਸ਼ ਕੁਮਾਰ ਪੁੱਤਰ ਜਸਮੇਰ ਸਿੰਘ, ਬਬੀਤਾ ਪਤਨੀ ਸੁਭਾਸ਼ ਕੁਮਾਰ ਵਾਸੀਆਨ ਪਿੰਡ ਪਬਰਾ ਥਾਣਾ ਖੇੜੀ ਗੰਡਿਆ ਸ਼ਾਮਲ ਹੈ। ਪੁਲਸ ਮੁਤਾਬਕ ਏ. ਐਸ. ਆਈ. ਜਸਭਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿੱਚ ਪਿੰਡ ਪਬਰਾ ਮੌਜੂਦ ਸੀ ਤਾਂ ਸੂਚਨਾ ਦੇ ਆਧਾਰ ਤੇ ਜਦੋਂ ਉਪਰੋਕਤ ਵਿਅਕਤੀਆਂ ਦੇ ਘਰ ਰੇਡ ਕੀਤੀ ਗਈ ਤਾਂ 36 ਬੋਤਲਾਂ ਸ਼ਰਾਬ ਠੇਕਾ ਦੇਸੀ ਸੋ਼ਕੀਨ ਸੰਤਰਾ ਚੰਡੀਗੜ੍ਹ ਅਤੇ 24 ਬੋਤਲਾਂ ਸ਼ਰਾਬ ਠੇਕਾ ਦੇਸੀ ਇੰਮਪਾਇਰ ਨੰ. 1 ਮੋਟਾ ਸੰਤਰਾ ਚੰਡੀਗੜ੍ਹ ਦੀਆ ਬ੍ਰਾਮਦ ਹੋਈਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post