

ਕਰੋੜਾਂ ਰੁਪਏ ਦੀ ਨਕਦੀ ਤੇ ਪਾਬੰਦੀਸ਼ੁਦਾ ਪਦਾਰਥ ਜ਼ਬਤ ਠਾਣੇ : ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਅਧਿਕਾਰੀਆਂ ਨੇ ਠਾਣੇ ਜ਼ਿਲ੍ਹੇ ਦੇ 18 ਹਲਕਿਆਂ ’ਚੋਂ 27.68 ਕਰੋੜ ਰੁਪਏ ਮੁੱਲ ਦੀ ਨਕਦੀ, ਸ਼ਰਾਬ ਅਤੇ ਰੁਪਏ ਮੁੱਲ ਦੇ ਹੋਰ ਪਾਬੰਦੀਸ਼ੁਦਾ ਪਦਾਰਥ ਜ਼ਬਤ ਕੀਤੇ ਹਨ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਮੁਤਾਬਕ 15 ਅਕਤੂਬਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਅਧਿਕਾਰੀਆਂ ਵੱਲੋਂ 15.59 ਕਰੋੜ ਰੁਪਏ ਨਕਦ, 3.01 ਕਰੋੜ ਰੁਪਏ ਦੀ ਸ਼ਰਾਬ, 1.79 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 23.26 ਲੱਖ ਰੁਪਏ ਦੇ ਗਹਿਣੇ ਤੇ ਹੋਰ ਕੀਮਤੀ ਵਸਤਾਂ ਤੋਂ ਇਲਾਵਾ 7.05 ਕਰੋੜ ਰੁਪਏ ਮੁੱਲ ਦੀ ਹੋਰ ਸਮੱਗਰੀ ਜੋ ਲੋਕਾਂ ਨੂੰ ਮੁਫ਼ਤ ਵੰਡੀ ਜਾਣੀ ਸੀ, ਜ਼ਬਤ ਕੀਤੀ ਗਈ ਹੈ । ਬਿਆਨ ਮੁਤਾਬਕ ਸਟੈਟਿਕ ਸਰਵੀਲਾਂਸ ਟੀਮਾਂ (ਐੱਸ. ਐੱਸ. ਟੀ.) ਅਤੇ ਉਡਣ ਦਸਤਿਆਂ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ।