post

Jasbeer Singh

(Chief Editor)

Punjab

ਸੀ. ਬੀ. ਆਈ. ਕੋਰਟ ਨੇ ਤਤਕਾਲੀ ਥਾਣੇਦਾਰ ਨੂੰ ਸੁਣਾਈ 10 ਸਾਲ ਦੀ ਕੈਦ ਤੇ 80 ਹਜ਼ਾਰ ਰੁਪਏ ਜੁਰਮਾਨਾ

post-img

ਸੀ. ਬੀ. ਆਈ. ਕੋਰਟ ਨੇ ਤਤਕਾਲੀ ਥਾਣੇਦਾਰ ਨੂੰ ਸੁਣਾਈ 10 ਸਾਲ ਦੀ ਕੈਦ ਤੇ 80 ਹਜ਼ਾਰ ਰੁਪਏ ਜੁਰਮਾਨਾ ਮੋਹਾਲੀ : ਪੰਜਾਬ ਦੀ ਇੱਕੋ ਇਕ ਸੀ. ਬੀ. ਆਈ. ਦੀ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਦੇ ਜੱਜ ਮਨਜੋਤ ਕੌਰ ਨੇ ਸੀ. ਬੀ. ਆਈ. ਬਨਾਮ ਸੁਰਿੰਦਰਪਾਲ ਸਿੰਘ ਕੇਸ ਵਿਚ ਤਤਕਾਲੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੂੰ 10 ਸਾਲ ਦੀ ਕੈਦ ਤੇ ਚਾਰ ਲੱਖ 80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਸੁਰਿੰਦਰਪਾਲ ਸਿੰਘ ਨੇ ਸਾਲ 1992 ਵਿਚ ਅਜ਼ਾਦੀ ਘੁਲਾਟੀਏ ਸੁਲੱਖਣ ਸਿੰਘ ਭਕਨਾ ਤੇ ਉਸ ਦੇ ਜਵਾਈ ਪ੍ਰਿੰਸੀਪਲ ਸੁਖਦੇਵ ਨੂੰ ਘਰੋਂ ਅਗ਼ਵਾ ਕੀਤਾ ਸੀ ਤੇ ਬਾਅਦ ਵਿਚ ਉਨ੍ਹਾਂ ਦਾ ਕੋਈ ਉਘ-ਸੁੱਘ ਨਹੀਂ ਲੱਗਾ। ਅਦਾਲਤ ਨੇ ਉਸ ਨੂੰ ਲੰਘੇ ਬੁਧਵਾਰ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ।ਸੋਮਵਾਰ ਨੂੰ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਉਸ ਨੂੰ ਆਈਪੀਸੀ ਦੀ ਧਾਰਾ 120-ਬੀ ਵਿਚ 10 ਸਾਲ ਕੈਦ ਬਾ-ਮੁਸ਼ੱਕਤ, 364 ਵਿਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਦੋਸ਼ੀ ਨੂੰ ਚਾਰ ਧਾਰਾਵਾਂ ਵਿਚ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਕੁਲ 4 ਲੱਖ 80 ਹਜ਼ਾਰ ਰੁਪਏ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿਚ 7 ਹੋਰ ਸਾਲ ਸਜ਼ਾ ਭੁਗਤਣੀ ਹੋਵੇਗੀ।ਇਨ੍ਹਾਂ ਵਿਚੋਂ ਆਈਪੀਸੀ ਦੀ ਧਾਰਾ 365 ਅਤੇ 342 ਵਿਚ ਕ੍ਰਮਵਾਰ 7 ਅਤੇ 3 ਸਾਲ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਅਵਤਾਰ ਸਿੰਘ ਨਾਂ ਦੇ ਏਐਸਆਈ ਵੀ ਨਾਮਜ਼ਦ ਕੀਤਾ ਗਿਆ ਸੀ ਜਿਸ ਦੀ ਕੇਸ ਦੇ ਟਰਾਇਲ ਦੌਰਾਨ ਹੀ ਮੌਤ ਹੋ ਗਈ ਸੀ। ਇਸੇ ਕੇਸ ਵਿਚ ਸੀਬੀਆਈ ਨੇ ਕੁਲ 14 ਗਵਾਹ ਪੇਸ਼ ਕੀਤੇ ਸਨ ਜਦੋਂ ਕਿ 9 ਗਵਾਹ ਦੋਸ਼ੀਆਂ ਨੇ ਵੀ ਪੇਸ਼ ਕੀਤੇ।

Related Post