
ਕੇਂਦਰ ਨੇ ਪ੍ਰਗਟਾਇਆ ਪੰਜਾਬ ਦੇ 11 ਲੱਖ ਰਾਸ਼ਨ ਕਾਰਡ ਧਾਰਕਾਂ ’ਤੇ ਇਤਰਾਜ਼
- by Jasbeer Singh
- August 21, 2025

ਕੇਂਦਰ ਨੇ ਪ੍ਰਗਟਾਇਆ ਪੰਜਾਬ ਦੇ 11 ਲੱਖ ਰਾਸ਼ਨ ਕਾਰਡ ਧਾਰਕਾਂ ’ਤੇ ਇਤਰਾਜ਼ ਚੰਡੀਗੜ੍ਹ, 21 ਅਗਸਤ 2025 : ਪੰਜਾਬ ਵਿਚ ਗਰੀਬੀ ਰੇਖਾ ਹੇਠਾਂ ਰਹਿ ਰਹੇ ਲੋਕਾਂ ਨੂੰ ਸਸਤਾ ਅਤੇ ਮੁਫ਼ਤ ਅਨਾਜ ਪਹੁੰਚਾ ਰਹੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਲਿਖੇ ਪੱਤਰ ’ਚ ਲਿਖਿਆ ਕਿ ਪੰਜਾਬ ’ਚ 11 ਲੱਖ ਲੋਕ ਅਜਿਹੇ ਹਨ ਜੋੋ ਗੱਡੀਆਂ, ਜ਼ਮੀਨਾਂ ਦੇ ਮਾਲਕ ਹਨ ਯਾਨੀ ਕਿ ਉਹ ਆਰਥਿਕ ਤੌਰ ’ਤੇ ਖੁਸ਼ਹਾਲ ਹਨ ਪਰ ਫਿਰ ਉਹ ਲੋਕ ਮੁਫ਼ਤ ਅਨਾਜ ਲੈ ਰਹੇ ਹਨ। ਕੇਂਦਰ ਨੇ ਦਿੱਤੇ ਹਨ ਸੂਚੀ ਵਿਚੋਂ ਅਜਿਹੇ ਲੋਕਾਂ ਦੇ ਨਾਮ ਹਟਾਉਣ ਦੇ ਹੁਕਮ ਕੇਂਦਰ ਸਰਕਾਰ ਨੇ ਜੋ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ ਵਿਚ ਉਪਰੋਕਤ ਖੁਸ਼ਹਾਲ ਲੋਕਾਂ ਦੇ ਨਾਮ ਸੂਚੀ ਵਿੱਚੋਂ ਹਟਾਉਣ ਦੇ ਸਿਰਫ਼ ਹੁਕਮ ਹੀ ਨਹੀਂ ਦਿੱਤੇ ਬਲਕਿ ਇਨ੍ਹਾਂ ਨਾਵਾਂ ਨੂੰ 30 ਸਤੰਬਰ ਤੱਕ ਹਟਾਉਣ ਲਈ ਵੀ ਆਖਿਆ ਗਿਆ ਹੈ।ਕੇਂਦਰ ਨੇ ਦੱਸਿਆ ਕਿ ਜਿਨ੍ਹਾਂ 11 ਲੱਖ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ ਵਿੱਚੋਂ ਜ਼ਿਆਦਾਤਰ ਕੋਲ ਪੰਜ ਏਕੜ ਤੋਂ ਵੱਧ ਜ਼ਮੀਨ, ਚਾਰ ਪਹੀਆ ਵਾਹਨ ਹਨ ਅਤੇ ਕਈ ਆਮਦਨ ਟੈਕਸ ਵੀ ਅਦਾ ਕਰਦੇ ਹਨ। ਇਸ ਦੇ ਨਾਲ ਹੀ, ਹੁਣ ਸਰਕਾਰ ਨੇ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੱਕੀ ਰਾਸ਼ਨ ਧਾਰਕਾਂ ਦੀ ਜਾਂਚ ਹੋ ਚੁੱਕੀ ਹੈ ਸ਼ੁਰੂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸ਼ੱਕੀ ਰਾਸ਼ਨ ਕਾਰਡ ਧਾਰਕਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਇੱਕ ਪੱਤਰ ਲਿਖ ਕੇ ਇਸ ਕੰਮ ਲਈ ਛੇ ਮਹੀਨਿਆਂ ਦਾ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਨੇ ਕੇਂਦਰ ਤੋਂ ਰਾਸ਼ਨ ਕਾਰਡ ਧਾਰਕਾਂ ਦਾ ਡਾਟਾ ਵੀ ਮੰਗਿਆ ਹੈ ਤਾਂ ਜੋ ਅੱਗੇ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ 32,473 ਲਾਭਪਾਤਰੀਆਂ ਦੇ ਨਾਮ ਹਟਾ ਚੁੱਕੀ ਹੈ ।