post

Jasbeer Singh

(Chief Editor)

Punjab

ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਦੀ ਹੋਈ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਹੱਤਿਆ ਕਾਂਡ ਮਾਮਲੇ ਵਿਚ ਐਂਟਰੀ

post-img

ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਦੀ ਹੋਈ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਹੱਤਿਆ ਕਾਂਡ ਮਾਮਲੇ ਵਿਚ ਐਂਟਰੀ ਕੋਟਕਪੁਰਾ : ਸਾਲ 2022 ਦੇ ਨਵੰਬਰ ਮਹੀਨੇ ਵਿਚ ਕੋਟਕਪੁਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਦੀ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜਿੰਮੇਦਾਰੀ ਲਾਰੈਂਸ ਗਰੁੱਪ ਦੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਗਈ ਸੀ । ਦੱਸਣਯੋਗ ਹੈ ਕਿ ਪ੍ਰਦੀਪ ਸਿੰਘ ਬਰਗਾੜੀ ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ ’ਚ ਨਾਮਜ਼ਦ ਸੀ । ਇਸ ਹੱਤਿਆ ਕਾਂਡ ਮਾਮਲੇ ’ਚ ਪੁਲਿਸ ਵੱਲੋਂ 16 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ’ਚ ਦੋ ਨਾਬਾਲਿਗ ਦੱਸੇ ਜਾ ਰਹੇ ਹਨ ਅਤੇ ਸਾਰੇ ਅਰੋਪੀਆਂ ਖਿਲਾਫ਼ ਅਦਾਲਤ ’ਚ ਚਲਾਨ ਪੇਸ਼ ਕਰ ਸੁਣਵਾਈ ਜਾਰੀ ਹੈ ਪਰ ਅੱਜ ਇਸ ਮਾਮਲੇ ’ਚ ਨਵਾਂ ਮੋੜ ਆਇਆ, ਜਦੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਫ਼ਰੀਦਕੋਟ ਅਦਾਲਤ ’ਚ ਇੱਕ ਅਰਜ਼ੀ ਦਾਇਰ ਕੀਤੀ ਗਈ । ਜਿਸ ਤਹਿਤ ਇਸ ਕੇਸ ਨੂੰ ਪੰਜਾਬ ਤੋਂ ਬਾਹਰ ਐਨ. ਆਈ. ਏ. ਸਪੈਸ਼ਲ ਕੋਰਟ ਦਿੱਲੀ ਕੋਲ ਟਰਾਂਸਫ਼ਰ ਕਰਕੇ ਜਾਂਚ ਐਨ. ਆਈ. ਏ. ਵੱਲੋਂ ਕਰਨ ਦੀ ਮੰਗ ਕੀਤੀ ਗਈ ਕਿਉਂਕਿ ਮਾਮਲਾ ਲਾਰੈਂਸ ਗਰੁੱਪ ਦੇ ਗੈਂਗਸਟਰਾਂ ਨਾਲ ਜੁੜਿਆ ਹੋਣ ਕਾਰਨ ਹੋਰ ਕੇਸਾਂ ਦੀ ਜਾਂਚ ਐਨ. ਆਈ. ਏ. ਵੱਲੋਂ ਕੀਤੇ ਜਾਣ ਕਾਰਨ ਸਬੰਧਤ ਗੈਂਗਸਟਰਾਂ ਦਾ ਨਾਮ ਆਉਣ ਦੇ ਚੱਲਦੇ ਇਸ ਕੇਸ ਦੀ ਜਾਂਚ ਵੀ ਐਨ. ਆਈ. ਏ. ਵੱਲੋਂ ਕਰਨ ਦੀ ਮੰਗ ਰੱਖੀ, ਜਿਸ ਤਹਿਤ ਇੱਕ ਕੇਸ ਦਾ ਹਵਾਲਾ ਦਿੰਦੇ ਹੋਏ ਗੈਂਗਸਟਰ ਕਾਲਾ ਜਠੇਰੀ ਜਿਸ ’ਤੇ ਦੋਸ਼ ਲਗਾਏ ਕੇ ਇਸ ਹੱਤਿਆ ਕਾਂਡ ਲਈ ਕਾਲਾ ਜਠੇਰੀ ਗੈਂਗਸਟਰ ਵੱਲੋਂ ਸ਼ੂਟਰ ਮੁਹੱਈਆ ਕਰਵਾਏ ਗਏ ਸਨ, ਜਿਸ ਕਰ ਕੇ ਇਸ ਕੇਸ ਦੀ ਜਾਂਚ ਵੀ ਐਨ. ਆਈ. ਏ. ਵੱਲੋਂ ਹੋਣੀ ਚਾਹੀਦੀ ਹੈ। ਹੁਣ ਇਸ ਅਰਜ਼ੀ ਸਬੰਧੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੱਤਿਆ ਕਾਂਡ ਦੇ ਅਰੋਪੀਆਂ ਦੇ ਵਕੀਲ ਮਨਦੀਪ ਚਾਨਣਾ ਨੇ ਦੱਸਿਆ ਕਿ ਅੱਜ ਜੋ ਐਨ. ਆਈ. ਏ. ਵੱਲੋਂ ਅਰਜ਼ੀ ਦਾਇਰ ਕੀਤੀ ਗਈ ਹੈ ਉਸ ਦਾ ਕੋਈ ਅਧਾਰ ਨਹੀਂ ਕਿਉਂਕਿ ਇਸ ਮਾਮਲੇ ਦੀ ਜਾਂਚ ਲੋਕਲ ਪੁਲਸ ਕਰ ਚੁੱਕੀ ਹੈ ਅਤੇ ਮੁਲਜ਼ਮਾਂ ਦੇ ਬਿਆਨ ਵੀ ਦਰਜ ਹੋ ਚੁਕੇ ਹਨ, ਜੇਕਰ ਐਨ. ਆਈ. ਏ. ਨੂੰ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਅਦਾਲਤ ਤੋਂ ਲਈ ਜਾ ਸਕਦੀ ਅਤੇ ਦੂਜੇ ਪਾਸੇ ਇੱਕ ਸੂਬੇ ਤੋਂ ਦੂਜੇ ਸੂਬੇ ’ਚ ਕੇਸ ਟਰਾਂਸਫ਼ਰ ਕਰਨ ਦੇ ਅਧਿਕਾਰ ਸਿਰਫ ਸੁਪਰੀਮ ਕੋਰਟ ਕੋਲ ਹਨ। ਉਨ੍ਹਾਂ ਕਿਹਾ ਕੇ ਅਦਾਲਤ ਵੱਲੋਂ ਸਾਡੇ ਤੋਂ ਜਵਾਬ ਮੰਗਿਆ ਗਿਆ ਹੈ ਜੋ ਅਸੀਂ ਤਿਆਰ ਕਰ ਅਗਲੀ ਸੁਣਵਾਈ 15 ਜਨਵਰੀ ਨੂੰ ਅਦਾਲਤ ’ਚ ਆਪਣਾ ਪੱਖ ਪੇਸ਼ ਕਰਾਂਗੇ ਕੇ ਇਸ ਕੇਸ ਨੂੰ ਐਨ. ਆਈ. ਏ. ਨੂੰ ਟਰਾਂਸਫ਼ਰ ਨਹੀਂ ਕੀਤਾ ਜਾ ਸਕਦਾ ।

Related Post