
ਐਨ. ਆਈ. ਏ. ਨੇ ਕੀਤਾ ਦੁਬਈ ਤੋਂ ਪਰਤੇ ਮੁਹੰਮਦ ਸੱਜਾਦ ਆਲਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ
- by Jasbeer Singh
- January 5, 2025

ਐਨ. ਆਈ. ਏ. ਨੇ ਕੀਤਾ ਦੁਬਈ ਤੋਂ ਪਰਤੇ ਮੁਹੰਮਦ ਸੱਜਾਦ ਆਲਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਨੇ ਬੀਤੇ ਦਿਨੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਫੁਲਵਾੜੀ ਸ਼ਰੀਫ ਪਾਪੂਲਰ ਫਰੰਟ ਆਫ ਇੰਡੀਆ (ਪੀ. ਐਫ. ਆਈ.) ਮਾਮਲੇ `ਚ ਮੁੱਖ ਦੋਸ਼ੀ ਮੁਹੰਮਦ ਸੱਜਾਦ ਆਲਮ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਦੁਬਈ ਤੋਂ ਪਰਤਿਆ ਸੀ । ਦੱਸਣਯੋਗ ਹੈ ਕਿ ਮੁਹੰਮਦ ਸੱਜਾਦ ਆਲਮ ਨੂੰ ਉਕਤ ਮਾਮਲੇ ਵਿਚ ਮੁਲਜਮ ਤੌਰ ਤੇ 18ਵੇਂ ਨੰਬਰ ਤੇ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਉਕਤ ਮਾਮਲਾ ਵਿਚ ਪਟਨਾ ਦੀ ਐਨ. ਆਈ. ਏ. ਵਿਸ਼ੇਸ਼ ਅਦਾਲਤ ਨੇ ਬਿਹਾਰ ਦੇ ਪੂਰਬੀ ਚੰਪਾਰਨ ਜਿ਼ਲ੍ਹੇ ਦੇ ਵਾਸੀ ਮੁਹੰਮਦ ਸੱਜਾਦ ਆਲਮ ਖਿ਼ਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਉਸ ਵਿਰੁੱਧ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਐਨ. ਆਈ. ਏ. ਦੀ ਜਾਂਚ ਮੁਤਾਬਕ ਸੱਜਾਦ ਆਲਮ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ. ਐਫ ਆਈ.) ਦਾ ਸਿਖਲਾਈ ਪ੍ਰਾਪਤ ਮੈਂਬਰ ਹੈ ਤੇ ਉਹ ਬਿਹਾਰ ਵਿੱਚ ਪੀ. ਐਫ. ਆਈ. ਮੈਂਬਰਾਂ ਨੂੰ ਦੁਬਈ ਤੋਂ ਗੈਰ-ਕਾਨੂੰਨੀ ਢੰਗ ਨਾਲ ਫੰਡ ਟਰਾਂਸਫਰ ਕਰਨ ਵਿੱਚ ਸ਼ਾਮਲ ਸੀ । ਇਹ ਫੰਡ ਯੂ. ਏ. ਈ., ਕਰਨਾਟਕ ਅਤੇ ਕੇਰਲ ਵਿੱਚ ਮੌਜੂਦ ਸਿੰਡੀਕੇਟ ਰਾਹੀਂ ਭੇਜੇ ਗਏ ਸਨ ਅਤੇ ਪੀ. ਐਫ. ਆਈ. ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਰਤੇ ਗਏ ਸਨ ।