
ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਨੇ ਭੇਜੀ ਪੰਜਾਬ `ਚ ਅੱਤਵਾਦੀ ਹਮਲੇ ਦੇ ਅਲਰਟ ਦੀ ਸੂਬਾ ਪੁਲਸ ਨੂੰ ਰਿਪੋਰਟ

ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਨੇ ਭੇਜੀ ਪੰਜਾਬ `ਚ ਅੱਤਵਾਦੀ ਹਮਲੇ ਦੇ ਅਲਰਟ ਦੀ ਸੂਬਾ ਪੁਲਸ ਨੂੰ ਰਿਪੋਰਟ ਨਵੀਂ ਦਿੱਲੀ : ਰਾਸ਼ਟਰੀ ਸੁਰੱਖਿਆ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ. ) ਨੇ ਪੰਜਾਬ ਪੁਲਸ ਨਾਲ ਇੱਕ ਰਿਪੋਰਟ ਸਾਂਝੀ ਕਰਕੇ ਦਾਅਵਾ ਕੀਤਾ ਹੈ ਕਿ ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਦਹਲਾਉਣ ਦੀ ਸਾਜਿ਼ਸ਼ ਰਚੀ ਜਾ ਰਹੀ ਹੈ, ਜਿਸ ਦੇ ਚਲਦਿਆਂ ਪਹਿਲਾ ਨਿਸ਼ਾਨਾ ਪੰਜਾਬ ਦੇ ਪੁਲਸ ਥਾਣੇ ਹੋਣਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਰੀਬ ਪੰਜ ਥਾਣਿਆਂ `ਤੇ ਗ੍ਰਨੇਡ ਅਤੇ ਆਈ. ਈ. ਡੀ. ਹਮਲੇ ਹੋ ਚੁੱਕੇ ਹਨ, ਜਿਸ ਤੋਂ ਬਾਅਦ ਪੰਜਾਬ `ਤੇ ਨਜ਼ਰ ਰੱਖ ਰਹੀ ਸੀ । ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1984 ਵਿੱਚ ਵਰਤੇ ਗਏ ਡੈੱਡ ਡਰਾਪ ਮਾਡਲ ਦੀ ਤਰਜ਼ `ਤੇ ਹਮਲੇ ਹੋ ਰਹੇ ਹਨ । 1984 ਵਾਂਗ ਹੁਣ ਮੁੜ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਸਬੰਧੀ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ ਹਨ । ਡੈੱਡ ਡਰਾਪ ਮਾਡਲ ਇੱਕ ਤਰ੍ਹਾਂ ਦੀ ਟਾਰਗੇਟ ਕਿਲਿੰਗ ਹੁੰਦੀ ਹੈ । ਇਸ ਵਿੱਚ ਕਿਸੇ ਇੱਕ ਵਿਅਕਤੀ, ਕਿਸੇ ਇਮਾਰਤ ਜਾਂ ਕਿਸੇ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਦੋਸ਼ੀ ਪਹਿਲਾਂ ਆਪਣਾ ਨਿਸ਼ਾਨਾ ਚੁਣਦਾ ਹੈ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੰਦੇ ਹਨ । ਇਸ ਮਾਡਲ ਨੂੰ ਵਿਦੇਸ਼ ਤੋਂ ਹੈਂਡਲ ਕੀਤਾ ਜਾਂਦਾ ਹੈ । ਨਾਲ ਹੀ ਸਥਾਨਕ ਖੇਤਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਚੁਣਿਆ ਜਾਂਦਾ ਹੈ, ਜਿਸ ਨੂੰ ਰਸਤਿਆਂ ਦੀ ਚੰਗੀ ਜਾਣਕਾਰੀ ਹੋਵੇ ਅਤੇ ਸੰਸਥਾ ਨਾਲ ਜੁੜਨ ਲਈ ਤਿਆਰ ਹੋਵੇ।ਖ਼ਾਲਿਸਤਾਨ ਟਾਈਗਰ ਫੋਰਸ, ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਹੋਰ ਅਤਿਵਾਦੀ ਸੰਗਠਨ ਚਾਈਨਸ ਡਿਵਾਈਸਾਂ ਦੀ ਵਰਤੋਂ ਕਰ ਰਹੇ ਹਨ । ਅਜਿਹਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਐਨ. ਆਈ. ਏ. ਨੂੰ ਕੁਝ ਸ਼ੱਕੀ ਚੀਜ਼ਾਂ ਮਿਲੀਆਂ ਹਨ ਜੋ ਚੀਨੀ ਹਨ । ਬਰਾਮਦ ਕੀਤੀਆਂ ਗਈਆਂ ਸਾਰੀਆਂ ਵਸਤੂਆਂ ਦੀ ਵਰਤੋਂ ਅਤਿਵਾਦੀ ਉਪਕਰਣ ਬਣਾਉਣ ਅਤੇ ਰਾਹੀਂ ਧਮਾਕੇ ਕਰਨ ਲਈ ਕੀਤੀ ਜਾਂਦੀ ਹੈ । ਨਾਲ ਹੀ ਇਹ ਉਹ ਉਪਕਰਣ ਅਜਿਹੇ ਹਨ ਜੋ ਦੇਸ਼ਾਂ ਦੀਆਂ ਫੌਜਾਂ ਦੁਆਰਾ ਵਰਤੇ ਜਾਂਦੇ ਹਨ। ਅਜਿਹੇ `ਚ ਏਜੰਸੀ ਦਾ ਮੰਨਣਾ ਹੈ ਕਿ ਉਕਤ ਅਤਿਵਾਦੀ ਪਾਕਿਸਤਾਨ ਦੀ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਜਾ ਸਕੇ ।
Related Post
Popular News
Hot Categories
Subscribe To Our Newsletter
No spam, notifications only about new products, updates.