post

Jasbeer Singh

(Chief Editor)

Punjab

ਚੇਅਰਮੈਨ ਮੁਕੇਸ਼ ਜੁਨੇਜਾ ਨੇ ਸਾਥੀਆਂ ਸਮੇਤ ਬੀ.ਬੀ.ਐਮ.ਬੀ. ਰਾਹੀਂ ਹਰਿਆਣਾ ਨੂੰ ਵੱਧ ਪਾਣੀ ਦੇਣ ਦੇ ਫੈਸਲੇ ਦੇ ਵਿਰੋਧ ‘ਚ

post-img

ਚੇਅਰਮੈਨ ਮੁਕੇਸ਼ ਜੁਨੇਜਾ ਨੇ ਸਾਥੀਆਂ ਸਮੇਤ ਬੀ.ਬੀ.ਐਮ.ਬੀ. ਰਾਹੀਂ ਹਰਿਆਣਾ ਨੂੰ ਵੱਧ ਪਾਣੀ ਦੇਣ ਦੇ ਫੈਸਲੇ ਦੇ ਵਿਰੋਧ ‘ਚ ਸੁਨਾਮ ਊਧਮ ਸਿੰਘ ਵਾਲਾ ‘ਚ ਲਾਇਆ ਪ੍ਰਭਾਵਸ਼ਾਲੀ ਧਰਨਾ ਸੁਨਾਮ ਊਧਮ ਸਿੰਘ ਵਾਲਾ, 2 ਮਈ : ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਅਮਨ ਅਰੋੜਾ ਦੀਆਂ ਹਦਾਇਤਾਂ ‘ਤੇ ਮਾਰਕਿਟ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਦੇ ਚੇਅਰਮੈਨ ਮੁਕੇਸ਼ ਜੁਨੇਜਾ ਵੱਲੋਂ ਸਾਥੀਆਂ ਸਮੇਤ ਸਥਾਨਕ ਮਾਤਾ ਮੋਦੀ ਚੌਕ ਵਿੱਚ ਬੀ.ਬੀ.ਐਮ.ਬੀ. ਰਾਹੀਂ ਹਰਿਆਣਾ ਨੂੰ ਵੱਧ ਪਾਣੀ ਦੇਣ ਦੇ ਫੈਸਲੇ ਦੇ ਵਿਰੋਧ ‘ਚ ਪ੍ਰਭਾਵਸ਼ਾਲੀ ਧਰਨਾ ਲਾਇਆ ਗਿਆ। ਇਸ ਮੌਕੇ ਆਗੂਆਂ ਵੱਲੋਂ ਪਾਣੀਆਂ ਦੇ ਮਸਲੇ ‘ਤੇ ਬੀ.ਬੀ.ਐਮ.ਬੀ. ਦੀ ਪੰਜਾਬ ਨਾਲ ਵਧੀਕੀ ਖਿਲਾਫ ਕੇਂਦਰ ਵਿੱਚ ਸੱਤਾ ‘ਤੇ ਕਾਬਜ਼ ਬੀ.ਜੇ.ਪੀ. ਵਿਰੁੱਧ ਨਾਅਰਬਾਜ਼ੀ ਕੀਤੀ ਗਈ । ਧਰਨੇ ਦੌਰਾਨ ਚੇਅਰਮੈਨ ਮੁਕੇਸ਼ ਜੁਨੇਜਾ ਨੇ ਕਿਹਾ ਕਿ ਪੰਜਾਬ ਨਾਲ ਪਾਣੀਆਂ ਦੀ ਵੰਡ ਵੇਲੇ ਪਹਿਲਾਂ ਹੀ ਧੱਕਾ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਾਡੇ ਕੋਲ ਹੋਰ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ ਹੈ ਅਤੇ ਇਹ ਫੈਸਲਾ ਉਨ੍ਹਾਂ ਦੇ ਪੰਜਾਬ ਵਿਰੋਧੀ ਹੋਣ ਦੀ ਪੱਕੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖ਼ਾਸ ਕਰ ਮਾਲਵੇ ਦੇ ਬਹੁਤ ਸਾਰੇ ਬਲਾਕ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਹਨ ਅਤੇ ਇਨ੍ਹਾਂ ਦਾ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਤਹੱਈਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀ.ਬੀ.ਐਮ.ਬੀ. ਵੱਲੋਂ ਹਰਿਆਣਾ ਨੂੰ ਵੱਧ ਪਾਣੀ ਦੇਣ ਤਾਂ ਫੈਸਲਾ ਲਾਗੂ ਹੋਇਆ ਤਾਂ ਪੰਜਾਬ ਮਾਰੂਥਲ ਬਣਨ ਦੀ ਕਗਾਰ ‘ਤੇ ਪਹੁੰਚ ਜਾਵੇਗਾ। ਇਸ ਮੌਕੇ ਐਮ.ਸੀ. ਆਸ਼ਾ ਬਜਾਜ, ਮਨੀ ਸਰਾਓ, ਸਾਹਿਬ ਸਿੰਘ ਬਲਾਕ ਪ੍ਰਧਾਨ, ਗੁਰਤੇਜ ਨਿੱਕਾ ਐਮ.ਸੀ, ਚਮਕੌਰ ਸਿੰਘ ਐਮ.ਸੀ, ਸੁਭਾਸ਼ ਤਨੇਜਾ, ਲਾਭ ਸਿੰਘ ਨੀਲੋਵਾਲ, ਸਾਹਿਲ ਗਿੱਲ, ਦੀਪ ਸਰਪੰਚ ਕਨੋਈ, ਗੁਰਿੰਦਰਪਾਲ ਗੈਰੀ, ਚਰਨ ਸਿੰਘ ਚੌਵਾਸ, ਰਿੰਪੀ ਥਿੰਦ, ਸੰਜੀਵ ਕੁਮਾਰ, ਬੁਟਾ ਸਿੰਘ ਬਿਸ਼ਨਪੁਰਾ, ਮਨਿੰਦਰ ਸਿੰਘ ਲਖਮੀਰਵਾਲਾ, ਪ੍ਰਧਾਨ ਬੀਰਬਲ ਸਿੰਘ, ਬਲਜਿੰਦਰ ਜੋਧਾ ਈਲਵਾਲ, ਮਨਦੀਪ ਸਿੰਘ ਈਲਵਾਲ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

Related Post