15 ਸਕੂਲੀ ਵਾਹਨਾਂ ਦੇ ਅਚਨਚੇਤੀ ਚੈਕਿੰਗ ਦੌਰਾਨ ਕੱਟੇ ਚਲਾਨ ਮਾਲੇਰਕੋਟਲਾ, 20 ਨਵੰਬਰ 2025 : ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸੇਫ ਸਕੂਲ ਵਾਹਨ ਪੋਲਸੀ ਤਹਿਤ ਬਾਂਗੜੀਆਂ ਵਿਖੇ ਵੱਖ- ਵੱਖ ਸਕੂਲਾਂ ਦੀ 15 ਬੱਸਾਂ ਦੀ ਚੈਕਿੰਗ ਕੀਤੀ ਗਈ । ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਜਾਂਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬੱਸਾਂ ਅੰਦਰ ਅੱਗ ਬੁਝਾਊ ਸਲੈਡਰ, ਪ੍ਰਦੂਸ਼ਣ ਸਰਟੀਫਿਕੇਟ, ਮੈਡੀਕਲ ਕਿੱਟ, ਨੰਬਰ ਪਲੇਟਾਂ, ਡਰਾਈਵਰ ਦੀ ਵਰਦੀ, ਲੇਡੀ ਅਟੈਡਟ ਆਦਿ ਸਬੰਧੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਸੇਫ ਸਕੂਲ ਪਾਲਿਸੀ ਦੀਆਂ ਸ਼ਰਤਾਂ ਨਾ ਪੂਰੀ ਕਰਨ ਵਾਲੀਆਂ 3 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਨਾਲ ਹੀ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ ਸਕੂਲੀ ਬੱਸਾਂ ਨੂੰ ਇਕ ਹਫਤੇ ਵਿੱਚ ਆਪਣੀਆਂ ਕਮੀਆਂ ਪੂਰੀਆਂ ਕਰਨ ਲਈ ਹਦਾਇਤ ਕੀਤੀ । ਉਨ੍ਹਾਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ `ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਬਲਾਕ ਅਮਰਗੜ੍ਹ ਦੇ ਵੱਖ-ਵੱਖ ਸਕੂਲਾਂ ਦੀ 7 ਵੈਨਾਂ ਅਤੇ 18 ਬੱਸਾਂ ਦੀ ਕੀਤੀ ਚੈਕਿੰਗ ਇਸੇ ਤਰਾਂ ਬਲਾਕ ਅਮਰਗੜ੍ਹ ਦੇ ਵੱਖ-ਵੱਖ ਸਕੂਲਾਂ ਦੀ 7 ਵੈਨਾਂ ਅਤੇ 18 ਬੱਸਾਂ ਦੀ ਚੈਕਿੰਗ ਕੀਤੀ ਗਈ ।ਜਾਂਚ ਦੌਰਾਨ 12 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਜੋ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਅਨੁਸਾਰ ਢੁਕਵੀਆਂ ਨਹੀਂ ਸਨ । ਸਕੂਲ ਦੇ ਹੈਂਡਮਾਸਟਰ ਤੇ ਡਰਾਈਵਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਬੱਸਾਂ ਵਿਚ ਲੇਡੀ ਅਟੈਡਟ ਲਾਜ਼ਮੀ ਭੇਜਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਲੀਗਲ ਅਫ਼ਸਰ ਬਬੀਤਾ ਕੁਮਾਰੀ, ਸੋਸ਼ਲ ਵਰਕਰ ਗੁਰਜੰਟ ਸਿੰਘ, ਪੁਲਸ ਥਾਣਾ ਮੁਖੀ ਬਲਬੀਰ ਸਿੰਘ, ਮੀਡੀਆ ਸਹਾਇਕ ਪਰਗਟ ਸਿੰਘ, ਸਿੱਖਿਆ ਵਿਭਾਗ ਤੋਂ ਗੁਰਵੀਰ ਸਿੰਘ, ਗੁਰਵਿੰਦਰ ਸ਼ਰਮਾ ਅਤੇ ਜ਼ਿਲਾ ਬਾਲ ਸੁਰੱਖਿਆ ਟੀਮ ਦੇ ਮੈਂਬਰ ਹਾਜਰ ਸਨ ।
