post

Jasbeer Singh

(Chief Editor)

Punjab

ਚੰਡੀਗੜ੍ਹ ਪੁਲਸ ਨੇ ਕੀਤਾ ਕੈਮਿਸ਼ਟ ਸ਼ਾਪ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਐਨਕਾਊਂਟਰ

post-img

ਚੰਡੀਗੜ੍ਹ ਪੁਲਸ ਨੇ ਕੀਤਾ ਕੈਮਿਸ਼ਟ ਸ਼ਾਪ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਐਨਕਾਊਂਟਰ ਚੰਡੀਗੜ੍ਹ, 21 ਜਨਵਰੀ 2026 : ਚੰਡੀਗੜ੍ਹ ਦੇ 32 ਸੈਕਟਰ ਵਿਖੇ ਕੁੱਝ ਦਿਨ ਪਹਿਲਾਂ ਅਚਾਨਕ ਹੀ ਗੋਲੀਆਂ ਚਲਾ ਕੇ ਫਰਾਰ ਹੋਣ ਵਾਲੇ ਗੈਂਗਸਟਰਾਂ ਦਾ ਅੱਜ ਚੰਡੀਗੜ੍ਹ ਪੁਲਸ ਨੇ ਮੁਕਾਬਲੇ ਦੌਰਾਨ ਐਨਕਾਊਂਟਰ ਕੀਤਾ ਹੈ। ਸਾਬਾ ਗੈਂਗ ਲਈ ਕਰਦੇ ਸਨ ਦੋਵੇਂ ਜਣੇ ਕੰਮ ਚੰਡੀਗੜ੍ਹ ਦੇ ਸੈਕਟਰ 32 ਵਿਚ ਇਕ ਕੈਮਿਸਟ ਦੀ ਦੁਕਾਨ `ਤੇ ਗੋਲੀਬਾਰੀ ਕਰਨ ਵਾਲੇ ਜਿਹੜੇ ਦੋ ਗੈਂਗਸਟਰਾਂ ਦਾ ਪੁਲਸ ਨਾਲ ਮੁਕਾਬਲਾ ਹੋਇਆ, ਜਿਸ ਵਿਚ ਦੋ ਗੈਂਗਸਟਰਾਂ ਦੀ ਲੱਤ ਵਿਚ ਗੋਲੀ ਲੱਗੀ ਹੈ ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਗੈਂਗਸਟਰ ਸਾਬਾ ਗੈਂਗ ਨਾਲ ਕੰਮ ਕਰਦੇ ਸਨ ਅਤੇ ਕੁਝ ਦਿਨ ਪਹਿਲਾਂ ਇਕ ਵਪਾਰੀ ਨੂੰ ਧਮਕੀ ਦਿੱਤੀ ਸੀ । ਕਿਹੜੇ ਦੋ ਹੋਏ ਸਨ ਲੱਤ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ਵਿਚ ਸਵਾਰ ਹੋ ਕੇ ਤਿੰਨੋਂ ਗੈਂਗਸਟਰ ਸਫ਼ਰ ਕਰ ਰਹੇ ਸਨ, ਜਦੋਂ ਕਿ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਦੋ ਅਪਰਾਧੀਆਂ ਰਾਹੁਲ ਅਤੇ ਰਿੱਕੀ ਪੁਲਸ ਦੀ ਜਵਾਬੀ ਕਾਰਵਾਈ ਵਿਚ ਜ਼ਖ਼ਮੀ ਹੋਏ ਹਨ ਜਦੋਂ ਕਿ ਤੀਜਾ ਸਾਥੀ ਕਾਰ ਚਲਾ ਰਿਹਾ ਸੀ । ਭਰੋਸੇਯੋਗ ਸੂਤਰਾਂ ਮੁਤਾਬਕ ਉਨ੍ਹਾਂ ਨੇ ਅੱਜ ਇੱਕ ਟੈਕਸੀ ਸਟੈਂਡ `ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾਈ ਸੀ ਅਤੇ 50 ਲੱਖ ਰੁਪਏ ਦੀ ਫਿਰੌ਼ਤੀ ਦੀ ਮੰਗ ਕੀਤੀ ਸੀ । ਉਹ ਗੋਲੀਬਾਰੀ ਨੂੰ ਅੰਜਾਮ ਦੇਣ ਲਈ ਖਾਸ ਤੌਰ `ਤੇ ਚੰਡੀਗੜ੍ਹ ਆਏ ਸਨ ਅਤੇ ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਸ਼ਾਮਲ ਸਨ। ਫਿਰੌਤੀ ਦੀ ਮੰਗ ਸਬੰਧੀ ਟੈਕਸੀ ਸਟੈਂਡ ਮਾਲਕ ਨੇ ਪੁਲਸ ਨੂੰ ਸੀ ਦੱਸਿਆ ਸੂਤਰਾਂ ਅਨੁਸਾਰ ਉਪਰੋਕਤ ਗੈਂਗਸਟਰਾਂ ਵਲੋਂ ਜਿਸ ਟੈਕਸੀ ਸਟੈਂਡ ਤੇ ਗੋਲੀਬਾਰੀ ਕਰਨੀ ਸੀ ਅਤੇ ਫਿਰੌਤੀ ਦੀ ਵੀ ਮੰਗ ਕੀਤੀ ਗਈ ਸਬੰਧੀ ਟੈਕਸੀ ਸਟੈਂਡ ਦੇ ਮਾਲਕ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਾਲਾ ਇੱਕ ਫੋਨ ਆਇਆ ਸੀ । ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੈਂਗਸਟਰ ਸਾਬਾ ਗੋਬਿੰਦਗੜ੍ਹ ਵਜੋਂ ਕੀਤੀ । ਉਸਨੇ ਧਮਕੀ ਦਿੱਤੀ ਕਿ ਉਹ ਤੁਰੰਤ ਪੈਸਿਆਂ ਦਾ ਪ੍ਰਬੰਧ ਕਰੇਗਾ ਨਹੀਂ ਤਾਂ ਸੈਕਟਰ 32 ਵਿੱਚ ਫਾਰਮੇਸੀ ਸਟੋਰ `ਤੇ ਹੋਈ ਗੋਲੀਬਾਰੀ ਵਾਂਗ ਹੀ ਉਸ ਦਾ ਹਸ਼ਰ ਹੋਵੇਗਾ । ਉਸ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਵਿੱਚ ਉਹ ਜਾਣਦਾ ਹੈ ਕਿ ਪੁਲਸ ਅਤੇ ਸਿਸਟਮ ਕਿਵੇਂ ਕੰਮ ਕਰਦੇ ਹਨ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ `ਤੇ ਕਾਰਵਾਈ ਕੀਤੀ ।

Related Post

Instagram