post

Jasbeer Singh

(Chief Editor)

Punjab

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਨੂੰ ਸਹੀ ਠਹਿਰਾਉਣ ਤੇ ਕਸੂਤੇ ਫਸੇ ਚੰਦੂਮਾਜਰਾ

post-img

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਨੂੰ ਸਹੀ ਠਹਿਰਾਉਣ ਤੇ ਕਸੂਤੇ ਫਸੇ ਚੰਦੂਮਾਜਰਾ ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ’ਤੇ ਅੱਜ ਅਕਾਲੀ ਆਗੂਆਂ ਦੀ ਪੇਸ਼ੀ ਮੌਕੇ ਸੁਧਾਰ ਲਹਿਰ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕਸੂਤੇ ਫਸ ਗਏ । ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਖਿਆ ਕਿ ਉਹਨਾਂ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਨੂੰ ਸਹੀ ਠਹਿਰਾਇਆ ਸੀ ਤਾਂ ਚੰਦੂਮਾਜਰਾ ਨੇ ਇਸਦਾ ਖੰਡਨ ਕੀਤਾ । ਇਸਦੇ ਜਵਾਬ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਅਖ਼ਬਾਰ ਵਿਚ ਛਪੇ ਉਹਨਾਂ ਦੇ ਬਿਆਨ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਤੁਹਾਡਾ ਬਿਆਨ ਅਖਬਾਰਾਂ ਵਿਚ ਛਪਿਆ ਹੈ । ਇਸ ’ਤੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਦਾ ਬਿਆਨ ਦਫਤਰ ਨੇ ਜਾਰੀ ਕੀਤਾ ਸੀ, ਉਹ ਵੀ ਉਹਨਾਂ ਦੀ ਮਰਜ਼ੀ ਤੋਂ ਬਗੈਰ ਪਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਤੁਸੀਂ ਖੰਡਨ ਨਹੀਂ ਕੀਤਾ ਤਾਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਨੇ ਬਿਆਨ ਦਾ ਨੋਟਿਸ ਲਿਆ ਸੀ ਪਰ ਖੰਡਨ ਨਹੀਂ ਕੀਤਾ ।

Related Post