
ਚਰਨਜੀਤ ਸਿੰਘ ਚੰਨੀ ਦਲਿਤਾਂ ਦੇ ਨਾਂ 'ਤੇ ਬਹਾ ਰਹੇ ਹਨ ਮਗਰਮੱਛਾਂ ਵਾਲੇ ਹੰਝੂ- ਹਰਚੰਦ ਸਿੰਘ ਬਰਸਟ
- by Jasbeer Singh
- June 13, 2025

ਚਰਨਜੀਤ ਸਿੰਘ ਚੰਨੀ ਦਲਿਤਾਂ ਦੇ ਨਾਂ 'ਤੇ ਬਹਾ ਰਹੇ ਹਨ ਮਗਰਮੱਛਾਂ ਵਾਲੇ ਹੰਝੂ- ਹਰਚੰਦ ਸਿੰਘ ਬਰਸਟ ਆਪ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ – ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿੱਚ ਦਲਿਤ ਵਰਗ ਨੂੰ ਦਿੱਤਾ ਜਾ ਰਿਹਾ ਪੂਰਾ ਮਾਨ ਸਨਮਾਨ ਚੰਡੀਗੜ੍ਹ, 13 ਜੂਨ : ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਲਿਤ ਵਰਗਾਂ ਦੇ ਨਾਂ ਤੇ ਨਿੱਜੀ ਹਿੱਤਾ ਦੀ ਰਾਜਨੀਤੀ ਕਰਦੇ ਹੋਏ ਮਗਰਮੱਛਾਂ ਵਾਲੇ ਹੰਝੂ ਗੇਰ ਰਹੇ ਹਨ । ਉਨ੍ਹਾਂ ਕਿਹਾ ਕਿ ਲੰਮਾਂ ਸਮਾਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਦਲਿਤ ਵਰਗ ਨੂੰ ਮੁੱਢਲੀਆਂ ਸਹੂਲਤਾਂ ਤੱਕ ਨਹੀਂ ਦਿੱਤੀਆਂ, ਸਗੋਂ ਦਲਿਤ ਵਰਗ ਨੂੰ ਗੁਮਰਾਹ ਕਰਨ ਲਈ ਚੋਣਾਂ ਸਮੇਂ ਫੌਕੇ ਨਾਅਰੇ ਲਾ ਕੇ ਗੁਮਰਾਹ ਕੀਤਾ ਜਾਂਦਾ ਰਿਹਾ ਹੈ। ਦਲਿਤ ਵਰਗ ਲਈ ਕਦੇ ਵੀ ਚੰਗੇ ਸਕੂਲ, ਹਸਪਤਾਲ, ਰੋਜਗਾਰ ਦੇ ਸਾਧਨ ਪੈਦਾ ਨਹੀਂ ਕੀਤੇ ਗਏ ਅਤੇ ਅੱਜ ਜਦੋਂ ਕਾਂਗਰਸ ਪਾਰਟੀ ਦਲਿਤ ਵਰਗ ਤੋਂ ਪੂਰੀ ਤਰਾਂ ਨਿੱਖੜ ਚੁੱਕੀ ਹੈ, ਤਾਂ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਸਿਰਫ ਗੁਮਰਾਹਕੁੰਨ ਬਿਆਨ ਹੀ ਦੇ ਰਹੇ ਹਨ । ਸ. ਬਰਸਟ ਨੇ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਹੀ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਹਨੇਰੀ ਲਿਆਂਦੀ ਗਈ। ਸਾਰੇ ਵਰਗਾਂ ਨੂੰ ਦੋ ਮਹੀਨੇ ਲਈ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਮਹਿਲਾਵਾਂ ਨੂੰ ਸਫਰ ਕਰਨ ਲਈ ਮੁਫਤ ਬੱਸ ਸਰਵਿਸ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਆਫਿਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਵਕੀਲਾਂ ਦੀ ਅਸਾਮੀਆਂ ਦਾ ਭਰਤੀ ਸਮੇਂ ਰਿਜ਼ਰਵੇਸ਼ਨ ਦਿੱਤਾ ਗਿਆ ਹੈ। ਦਲਿਤ ਵਰਗ ਦਾ ਕਰੀਬ 68 ਕਰੋੜ ਦਾ ਕਰਜ਼ਾ ਵੀ ਮੁਆਫ਼ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਦੇ 55,000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਵਿੱਚ ਵੀ ਦਲਿਤ ਵਰਗ ਨੂੰ ਪੂਰੀ ਰਿਜ਼ਰਵੇਸ਼ਨ ਦਿੱਤੀ ਗਈ ਹੈ। ਅੱਜ ਪੰਜਾਬ ਸਰਕਾਰ ਵਿੱਚ ਦਲਿਤ ਵਰਗਾਂ ਨਾਲ ਸਬੰਧਿਤ ਮੰਤਰੀਆਂ ਨੂੰ ਅਹਿਮ ਅਹੁੱਦੇ ਦੇ ਕੇ ਨਵਾਜਿਆਂ ਗਿਆ ਹੈ, ਤਾਂ ਜੋ ਦਲਿਤ ਵਰਗ ਦੇ ਲੋਕਾਂ ਦਾ ਧਿਆਨ ਰੱਖਿਆ ਜਾ ਸਕੇ।
Related Post
Popular News
Hot Categories
Subscribe To Our Newsletter
No spam, notifications only about new products, updates.