ਸੀ. ਐੱਮ. ਰੇਖਾ ਗੁਪਤਾ `ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ
- by Jasbeer Singh
- December 27, 2025
ਸੀ. ਐੱਮ. ਰੇਖਾ ਗੁਪਤਾ `ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਨਵੀਂ ਦਿੱਲੀ, 27 ਦਸੰਬਰ 2025 : ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਇਕ ਜਨਤਕ ਸਮਾਗਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ `ਤੇ ਹਮਲਾ ਕਰਨ ਦੇ 2 ਮੁਲਜ਼ਮਾਂ ਵਿਰੁੱਧ ਰਸਮੀ ਤੌਰ `ਤੇ ਦੋਸ਼ ਤੈਅ ਕੀਤੇ ਹਨ। ਬੰਦ ਕਮਰੇ `ਚ ਹੋਵੇਗੀ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਏਕਤਾ ਗੌਬਾ ਮਾਨ ਨੇ ਕਿਹਾ ਕਿ ਕਿਉਂਕਿ ਪੀੜਤ ਇਕ ਜਨਤਕ ਸ਼ਖਸੀਅਤ ਹੈ, ਇਸ ਲਈ ਮਾਮਲੇ ਦੀ ਸੁਣਵਾਈ ਬੰਦ ਕਮਰੇ ਦੇ ਅੰਦਰ ਕੀਤੀ ਜਾਵੇਗੀ । ਇਸ ਤੋਂ ਪਹਿਲਾਂ 20 ਦਸੰਬਰ 1 ਨੂੰ ਅਦਾਲਤ ਨੇ ਦੋਵਾਂ ਵਿਰੁੱਧ ਕਤਲ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਵਿਚ ਨਿੱਜੀ ਤੌਰ `ਤੇ ਪੇਸ਼ ਕੀਤੇ ਜਾਣ ਤੋਂ ਬਾਅਦ ਜੱਜ ਨੇ ਸਕਰੀਆ ਰਾਜੇਸ਼ਭਾਈ ਖਿਮਜੀਭਾਈ ਅਤੇ ਤਹਿਸੀਨ ਰਜ਼ਾ ਰਫੀਉੱਲਾ ਸ਼ੇਖ ਦੇ ਵਿਰੁੱਧ ਰਸਮੀ ਤੌਰ `ਤੇ ਦੋਸ਼ ਤੈਅ ਕੀਤੇ । ਰੇਖਾ ਗੁਪਤਾ `ਤੇ 20 ਅਗਸਤ ਨੂੰ ਸਿਵਲ ਲਾਈਨਜ਼ ਖੇਤਰ ਵਿਚ ਉਨ੍ਹਾਂ ਦੇ ਕੈਂਪ ਆਫਿਸ ਵਿਚ ‘ਜਨਤਕ ਸੁਣਵਾਈ` ਪ੍ਰੋਗਰਾਮ ਦੌਰਾਨ ਹਮਲਾ ਕੀਤਾ ਗਿਆ ਸੀ।
