

ਗੋਰਖਪੁਰ ਤੋਂ ਕਾਨਪੁਰ ਜਾ ਰਹੀ ਯਾਤਰੀ ਰੇਲਗੱਡੀ ਵਿੱਚ ਅੱਗ ਅੱਗ ਲੱਗ ਗਈ। ਗੱਡੀ ਸਵੇਰੇ 9.20 ਵਜੇ ਦੇ ਕਰੀਬ ਜ਼ਿਲ੍ਹੇ ਦੇ ਭਰਵਰੀ ਰੇਲਵੇ ਸਟੇਸ਼ਨ ‘ਤੇ ਪਹੁੰਚ ਰਹੀ ਸੀ, ਜਦੋਂ ਲੋਕਾਂ ਨੇ ਅੱਗ ਦੇਖੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਆਰਪੀਐੱਫ ਐੱਸਐੱਚਓ ਸੁਰਿੰਦਰ ਰਾਮ ਪਾਸਵਾਨ ਨੇ ਦੱਸਿਆ, ‘ਭਰਵਰੀ ਰੇਲਵੇ ਸਟੇਸ਼ਨ ‘ਤੇ 15004 ਚੌਰੀ ਚੌਰਾ ਐਕਸਪ੍ਰੈਸ ਦੇ ਡੱਬੇ ਵਿੱਚ ਅੱਗ ਲੱਗ ਗਈ। ਰੇਲਵੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਕੋਚ ਦੇ ਮੁਸਾਫ਼ਿਰਾਂ ਅਤੇ ਨਾਲ ਲੱਗਦੇ ਡੱਬਿਆਂ ‘ਚ ਸਵਾਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਰੇਲਵੇ ਸਟਾਫ ਨੇ ਦੱਸਿਆ ਕਿ ਟਰੇਨ ਨੂੰ ਸਟੇਸ਼ਨ ‘ਤੇ 50 ਮਿੰਟ ਤੋਂ ਵੱਧ ਸਮੇਂ ਲਈ ਰੋਕਿਆ ਗਿਆ ਅਤੇ ਅੱਗ ਬੁਝਾਉਣ ਤੋਂ ਬਾਅਦ ਸਵੇਰੇ 10.10 ਵਜੇ ਮੰਜ਼ਿਲ ਵੱਲ ਤੋਰ ਦਿੱਤਾ।