
ਚੈੱਕ ਮੇਟ ਫੇਸਿਲਟੀ ਇਲੈਕਟ੍ਰੋਨਿਕਸ ਸੋਲੂਸ਼ਨ ਪ੍ਰਾਈਵੇਟ ਲਿਮਿਟਡ ਵੱਲੋਂ ਪਲੇਸਮੈਂਟ ਕੈਂਪ 14 ਅਕਤੂਬਰ ਨੂੰ
- by Jasbeer Singh
- October 13, 2025

ਚੈੱਕ ਮੇਟ ਫੇਸਿਲਟੀ ਇਲੈਕਟ੍ਰੋਨਿਕਸ ਸੋਲੂਸ਼ਨ ਪ੍ਰਾਈਵੇਟ ਲਿਮਿਟਡ ਵੱਲੋਂ ਪਲੇਸਮੈਂਟ ਕੈਂਪ 14 ਅਕਤੂਬਰ ਨੂੰ ਸੰਗਰੂਰ, 12 ਅਕਤੂਬਰ (000) - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਚੈੱਕ ਮੇਟ ਫੇਸਿਲਟੀ ਇਲੈਕਟ੍ਰੋਨਿਕਸ ਸੋਲੂਸ਼ਨ ਪ੍ਰਾਈਵੇਟ ਲਿਮਿਟਡ ਕੰਪਨੀ (ਕੇ ਆਰ ਬੀ ਐਲ ਲਈ) ਨਾਲ ਤਾਲਮੇਲ ਕਰਕੇ ਮਿਤੀ 14 ਅਕਤੂਬਰ ਦਿਨ ਮੰਗਲਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਸੰਗਰੂਰ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਕੰਪਨੀ ਵੱਲੋਂ ਸਕਿਊਰਟੀ ਗਾਰਡ- ਸਿਵਲ ਸਕਿਉਰਿਟੀ ਗਾਰਡ ਅਤੇ ਫੌਜੀ ਵੀਰ (ਕੇਵਲ ਲੜਕੇ) ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ। ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮਰ 20 ਸਾਲ ਤੋਂ 55 ਸਾਲ ਤੱਕ aਅਤੇ ਕੱਦ - 5 ਫੁੱਟ 7 ਇੰਚ ਹੋਣਾ ਚਾਹੀਦਾ ਹੈ। ਇਛੁੱਕ ਉਮੀਦਵਾਰ ਆਪਣੇ ਨਾਲ ਪੁਲਿਸ ਵੈਰੀਫਿਕੇਸ਼ਨ ਅਪਲਾਈ ਆਨ ਲਾਈਨ ਸਲਿੱਪ ਜਾਂ ਫਾਈਨਲ ਕਾਪੀ, ਅਧਾਰ ਕਾਰਡ, ਪੈਨ ਕਾਰਡ, ਸਕੂਲ ਅਸਲੀ ਸਰਟੀਫਿਕੇਟ, ਬੈਂਕ ਕਾਪੀ ਫਸਟ ਪੇਜ ਦਸਤਾਵੇਜ਼ ਨਾਲ ਲੈ ਕੇ ਆਉਣ। ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ.ਏ ਅਤੇ ਡੀ.ਏ ਦੇਣ ਯੋਗ ਨਹੀਂ ਹੋਵੇਗਾ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।