

ਛਿੰਝ ਮੇਲੇ ਸਾਡੀ ਅਮੀਰ ਵਿਰਾਸਤ ਦੀ ਪਹਿਚਾਣ : ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਪੇਂਡੂ ਖੇਡ ਮੇਲਿਆ ਵਿੱਚ ਉਤਸ਼ਾਹ ਨਾਲ ਭਾਗ ਲੈਣ ਵਾਲੇ ਨੌਜਵਾਨਾਂ ਤੇ ਪ੍ਰਬੰਧਕਾਂ ਦੀ ਕੀਤੀ ਸ਼਼ਲਾਘਾ ਕੈਬਨਿਟ ਮੰਤਰੀ ਵੱਲੋਂ ਛਿੰਝ ਕਮੇਟੀ ਨੂੰ 2.50 ਲੱਖ ਰੁਪਏ ਦੇਣ ਦਾ ਐਲਾਨ ਕੀਰਤਪੁਰ ਸਾਹਿਬ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਕਿ ਸੂਬੇ ਦੇ ਨੋਜਵਾਂਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾ ਰਹੇ ਹਨ, ਜਿੱਥੇ ਨੌਜਵਾਨਾ ਤੇ ਖਿਡਾਰੀਆਂ ਲਈ ਸਾਰਥਕ ਮਹੋਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਉੱਚ ਕੋਟੀ ਦੇ ਨਵੇ ਖਿਡਾਰੀ ਪੈਦਾ ਕੀਤੇ ਜਾਣ। ਬੀਤੀ ਸ਼ਾਮ ਦਸ਼ਮੇਸ਼ ਸਟੇਡੀਅਮ ਬੜਾ ਪਿੰਡ ਦੀਆਂ ਸਮੂਹ ਗ੍ਰਾਮ ਪੰਚਾਇਤਾ (ਬੜਾ ਪਿੰਡ, ਬੜਾ ਪਿੰਡ ਅੱਪਰ, ਬੜਾ ਪਿੰਡ ਟੱਪਰੀਆਂ, ਭਾਓਵਾਲ, ਬੇਲੀ) ਵੱਲੋਂ ਕਰਵਾਏ 110ਵੇਂ ਸਲਾਨਾ ਛਿੰਝ ਮੇਲੇ ਦੇ ਮੁਕਾਬਲਿਆਂ ਵਿੱਚ ਵਿਸ਼ੇਸ ਤੌਰ ਤੇ ਸ਼ਿਰਕਤ ਕਰਨ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਨੇ ਨੋਜਵਾਨਾ ਨੂੰ ਖੇਡਾਂ ਪ੍ਰਤੀ ਜਾਗਰੂਕ ਹੋਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਮੋਜੂਦਾ ਸਮੇਂ ਪੰਜਾਬ ਦੇ ਨੋਜਵਾਨਾ ਲਈ ਪਿੰਡਾਂ ਵਿਚ ਖੇਡਾਂ ਲਈ ਢੁਕਵਾ ਮਾਹੋਲ ਬਣਾਇਆ ਗਿਆ ਹੈ। ਖੇਡ ਮੈਦਾਨਾ ਵਿਚ ਖਿਡਾਰੀਆ ਲਈ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਸਮੇਂ ਉਥੇ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਸਮੇਂ ਵਿਸੇਸ ਨਿਗਰਾਨੀ ਰੱਖਣ ਲਈ ਕਿਹਾ ਹੈ ਤਾ ਜੋ ਖੇਡ ਮੈਦਾਨ ਖਿਡਾਰੀਆ ਦੇ ਅਨੁਕੂਲ ਬਣਾਏ ਜਾ ਸਕਣ। ਕੈਬਨਿਟ ਮੰਤਰੀ ਨੇ ਪੇਂਡੂ ਖੇਡ ਮੇਲੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਹੋਣ ਵਾਲੇ ਪੇਡੂ ਖੇਡ ਮੁਕਾਬਲੇ ਅਤੇ ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਤੇ ਅਮੀਰ ਵਿਰਸੇ ਦੇ ਪ੍ਰਤੀਕ ਹਨ। ਅਖਾੜੇ ਅਤੇ ਕੁਸ਼ਤੀ, ਕਬੱਡੀ, ਦੰਗਲ, ਛਿੰਝ ਮੇਲੇ ਸਾਡੀ ਸ਼ਾਨ ਹਨ, ਇਨ੍ਹਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ। ਅਜਿਹੇ ਪ੍ਰੋਗਰਾਮਾ ਦੇ ਆਯੋਜਨ ਕਰਨ ਵਾਲੇ ਕਲੱਬ ਤੇ ਸੰਸਥਾਵਾ ਵਧਾਈ ਦੀਆਂ ਪਾਤਰ ਹਨ, ਜੋ ਅਜਿਹੇ ਸਲਾਘਾਯੋਗ ਉੱਦਮ ਕਰ ਰਹੀਆਂ ਹਨ। ਉਨ੍ਹਾਂ ਨੇ ਅਜਿਹੇ ਖੇਡ ਮੁਕਾਬਲੇ ਕਰਵਾਉਣ ਵਾਲੇ ਆਯੋਜਕਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਖੰਡ ਵਾਸੀ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਸਮਾਜ ਨੂੰ ਹਮੇਸ਼ਾ ਨਵੀ ਸੇਧ ਦਿੱਤੀ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੰਸਾਲੀ ਸਾਹਿਬ ਵਿੱਚ ਉਹ ਨਿਵਾਸ ਕਰਦੇ ਰਹੇ, ਉਨ੍ਹਾਂ ਦੇ ਪੂਰਨਿਆਂ ਤੇ ਚੱਲ ਕੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਹੁਣ ਸਮਾਜ ਸੇਵਾ ਦੇ ਕਾਰਜ ਨਿਸ਼ਕਾਮ ਸੇਵਾ ਦੇ ਰੂਪ ਵਿਚ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਹਿੱਤ ਵਿਚ ਜਿਕਰਯੋਗ ਫੈਸਲੇ ਲੈ ਰਹੀ ਹੈ। ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਤੀਕਾਰੀ ਪੁਲਾਘਾ ਪੁੱਟੀਆਂ ਗਈਆਂ ਹਨ, ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਅਤੇ ਸਰਕਾਰੀ ਸਕੂਲ ਮਿਆਰੀ ਸਿੱਖਿਆ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਰੋਜਗਾਰ ਮੁਹੱਇਆ ਕਰਵਾਇਆ ਜਾ ਰਿਹਾ ਹੈ, ਹਜ਼ਾਰਾ ਨੌਜਵਾਨਾਂ ਨੂੰ ਰੋਜਗਾਰ ਦਿੱਤਾ ਗਿਆ ਹੈ, ਜਿਹੜੇ ਕੰਮ ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਆਖਰੀ ਸਾਲਾ ਵਿੱਚ ਸੁਰੂ ਕਰਦੀਆਂ ਸਨ, ਉਹ ਕੰਮ ਅਸੀ ਪਹਿਲੇ ਸਾਲ ਤੋਂ ਸੁਰੂ ਕੀਤੇ ਹਨ ਤੇ ਸਿੱਧੇ ਤੌਰ ਤੇ ਲੋਕਾਂ ਨੂੰ ਰਾਹਤ ਦਿੱਤੀ ਹੈ। ਕੈਬਨਿਟ ਮੰਤਰੀ ਵੱਲੋਂ ਛਿੰਝ ਕਮੇਟੀ ਨੂੰ 2.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਜਗੀਰ ਸਿੰਘ ਭਾਓਵਾਲ, ਦਰਸ਼ਨ ਸਿੰਘ ਅਟਾਰੀ, ਤਰਲੌਚਨ ਸਿੰਘ ਲੋਚੀ ਪ੍ਰਧਾਨ ਟਰੱਕ ਯੂਨੀਅਨ, ਕੇਸਰ ਸਿੰਘ ਸੰਧੂ ਪ੍ਰਧਾਨ ਕਿਸਾਨ ਵਿੰਗ, ਜੁਝਾਰ ਸਿੰਘ ਆਸਪੁਰ, ਹਰਵਿੰਦਰ ਸੈਣੀ, ਜਿੰਮੀ ਡਾਢੀ, ਰਜਿੰਦਰ ਸਿੰਘ ਭੁੱਲਰ, ਗੁਰਚਰਨ ਸਿੰਘ, ਕਾਲਾ ਮੰਗੂਵਾਲ, ਸੁਖਜਿੰਦਰ ਸਿੰਘ ਭਾਓਵਾਲ, ਕੇਸਰ ਸਿੰਘ ਸੰਧੂ, ਬਾਬਾ ਤਰਲੋਚਨ ਸਿੰਘ, ਮਨਜੀਤ ਸਿੰਘ ਨੰਬਰਦਾਰ, ਭਾਗ ਸਿੰਘ ਨੰਬਦਰਾਰ, ਬਲਦੀਪ ਸਿੰਘ ਭੁੱਲਰ ਨੰਬਰਦਾਰ, ਗੱਜਣ ਸਿੰਘ ਨੰਬਰਦਾਰ, ਦਵਿੰਦਰ ਕੁਮਾਰ ਸਰਪੰਚ ਬੜਾ ਪਿੰਡ ਅੱਪਰ, ਗੁਰਨਾਮ ਸਿੰਘ ਝੱਜ, ਅਮਰੀਕ ਸਿੰਘ ਸਰਪੰਚ ਭਾਓਵਾਲ, ਪਰਮਜੀਤ ਸਿੰਘ ਸਰਪੰਚ ਬੇਲੀ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.