
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਦੀ ਹੋਈ ਉਤਰਾਖੰਡ ਦੇ ਮੁਨਸਿਆਰੀ ਵਿੱਚ ਐਮਰਜੈਂਸੀ ਲੈਂਡਿੰਗ
- by Jasbeer Singh
- October 16, 2024

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਦੀ ਹੋਈ ਉਤਰਾਖੰਡ ਦੇ ਮੁਨਸਿਆਰੀ ਵਿੱਚ ਐਮਰਜੈਂਸੀ ਲੈਂਡਿੰਗ ਨਵੀਂ ਦਿੱਲੀ : ਕੇਂਦਰੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਨੂੰ ਲੈ ਕੇ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਦੀ ਉਤਰਾਖੰਡ ਦੇ ਮੁਨਸਿਆਰੀ ਵਿੱਚ ਐਮਰਜੈਂਸੀ ਲੈਂਡਿੰਗ ਕਰ ਦਿੱਤੀ ਗਈ ਹੈ। ਹੈਲੀਕਾਪਟਰ ਦੀ ਇਹ ਲੈਂਡਿੰਗ ਖ਼ਰਾਬ ਮੌਸਮ ਦੇ ਕਾਰਨ ਕੀਤੀ ਗਈ ਹੈ । ਬਾਕੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਹੋਰ ਜਾਣਕਾਰੀ ਮੁਤਾਬਕ ਖ਼ਰਾਬ ਮੌਸਮ ਕਾਰਨ ਮੁੱਖ ਚੋਣ ਕਮਿਸ਼ਨਰ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਮੁਨਸਿਆਰੀ ਦੇ ਰਾਲਮ `ਚ ਕੀਤੀ ਗਈ ਹੈ । ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜ ਦੇ ਉਪ ਮੁੱਖ ਚੋਣ ਅਧਿਕਾਰੀ ਵਿਜੇ ਕੁਮਾਰ ਜੋਗਦਾਂਡੇ ਵੀ ਮੌਜੂਦ ਸਨ । ਇਹ ਹੈਲੀਕਾਪਟਰ ਮਿਲਾਮ ਵੱਲ ਜਾ ਰਿਹਾ ਸੀ, ਜਿਸ ਨੂੰ ਹੁਣ ਸੁਰੱਖਿਅਤ ਹੇਠਾਂ ਉਤਾਰ ਦਿੱਤਾ ਗਿਆ ਹੈ ।