

ਬਾਲ ਵਿਆਹ ਰੋਕੂ ਐਕਟ (2006) ਤਹਿਤ ਬਾਲ ਵਿਆਹ ਰੁਕਵਾਇਆ ਪਟਿਆਲਾ, 7 ਅਪ੍ਰੈਲ : ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਪਟਿਆਲਾ ਪਰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ. ਡੀ. ਪੀ. ਓ. ਪਟਿਆਲਾ ਦਫ਼ਤਰ ਨੂੰ ਗੁਰੂ ਤੇਗ਼ ਬਹਾਦਰ ਕਲੋਨੀ ਵਿਖੇ ਬਾਲ ਵਿਆਹ ਹੋਣ ਸਬੰਧੀ ਗੁਪਤ ਸ਼ਿਕਾਇਤ ਪ੍ਰਾਪਤ ਹੋਈ ਸੀ। ਇਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਚੌਂਕੀ ਅਫ਼ਸਰ ਕਲੋਨੀ, ਪਟਿਆਲਾ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਕੇ ਪੜਤਾਲ ਕੀਤੀ ਗਈ । ਪੜਤਾਲ ਦੌਰਾਨ ਲੜਕੇ ਦੀ ਉਮਰ 21 ਸਾਲ ਤੋਂ ਘੱਟ ਪਾਈ ਗਈ । ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਬਾਲ ਵਿਆਹ ਰੋਕੂ ਐਕਟ 2006 ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਇਸ ਐਕਟ ਸਬੰਧੀ ਸਜਾਵਾਂ ਬਾਰੇ ਦੱਸਿਆ ਗਿਆ। ਘਰ ਵਾਲਿਆਂ ਨੇ ਸਹਿਮਤੀ ਜਤਾਈ ਹੈ ਕਿ ਜਦੋਂ ਤੱਕ ਲੜਕੇ ਦੀ ਉਮਰ 21 ਸਾਲ ਨਹੀਂ ਹੁੰਦੀ ਅਸੀਂ ਆਪਣੇ ਲੜਕੇ ਦਾ ਵਿਆਹ ਨਹੀਂ ਕਰਾਂਗੇ। ਸੀ. ਡੀ. ਪੀ. ਓ. ਨੇ ਦੱਸਿਆ ਕਿ ਜੇ ਕਿਸੇ ਨੂੰ ਵੀ ਬਾਲ ਵਿਆਹ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਚਾਈਲਡ ਹੈਲਪ ਲਾਈਨ ਨੰ. 1098 ਤੇ ਕਾਲ ਕੀਤੀ ਜਾਵੇ ਜਾ ਸਬੰਧਤ ਸੀ. ਡੀ. ਪੀ. ਓ. ਦਫ਼ਤਰ ਨਾਲ ਸੰਪਰਕ ਕੀਤਾ ਜਾਵੇ । ਇਸ ਟੀਮ ਵਿੱਚ ਅੰਜੂ ਬਾਲਾ (ਸੁਪਰਵਾਈਜ਼ਰ), ਗੁਰਦਲਵੀਰ ਸਿੰਘ, ਚੌਂਕੀ ਇੰਚਾਰਜ ਜਸਵਿੰਦਰ ਸਿੰਘ, ਸੁਖਦੇਵ ਸਿੰਘ, ਲਾਭ ਸਿੰਘ ਸ਼ਾਮਿਲ ਸਨ ।