post

Jasbeer Singh

(Chief Editor)

ਈ ਡੀ. ਵਲੋਂ ਸਾਬਕਾ ਵਿਧਾਇਕ ਸਣੇ ਦੋ ਨੂੰ ਕੀਤਾ ਜਾ ਚੁੱਕਿਐ ਕਰੋੜਾਂ ਦੀ ਹੇਰਾਫੇਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ

post-img

ਈ ਡੀ. ਵਲੋਂ ਸਾਬਕਾ ਵਿਧਾਇਕ ਸਣੇ ਦੋ ਨੂੰ ਕੀਤਾ ਜਾ ਚੁੱਕਿਐ ਕਰੋੜਾਂ ਦੀ ਹੇਰਾਫੇਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਹਰਿਆਣਾ, 12 ਜੂਨ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਅੱਜ 225 ਕਰੋੜ ਰੁਪਏ ਦੀ ਹੇਰਾਫੇਰੀ ਦੇ ਮਾਮਲੇ ਵਿਚ ਸਾਬਕਾ ਵਿਧਾਇਕ ਸਣੇ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ।ਦੱਸਣਯੋਗ ਹੈ ਕਿ ਈ. ਡੀ. ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਜਿਸਨੂੰ ਐਚ. ਐਸ. ਵੀ. ਪੀ. ਦੇ ਨਾਮ ਨਾਲ ਵੀ ਜਾਣਿਆਂ ਜਾਦਾ ਹੈ ਵਿੱਚ 72 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਂਚ ਕੀਤੀ ਸੀ ਤੇ ਜਾਂਚ ਦੌਰਾਨ 225 ਕਰੋੜ ਰੁਪਏ ਦਾ ਹੀ ਘੁਟਾਲਾ ਸਾਹਮਣੇ ਆ ਗਿਆ। ਕਿਸ ਕਿਸ ਨੂੰ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਪਰੋਕਤ ਹੇਰਾਫੇਰੀ ਮਾਮਲੇ ਵਿਚ ਸਾਬਕਾ ਅਧਿਕਾਰੀ ਸੁਨੀਲ ਕੁਮਾਰ ਬਾਂਸਲ ਤੇ ਸਾਬਕਾ ਵਿਧਾਇਕ ਰਾਮ ਨਿਵਾਸ ਸੁਰਜਜਾਖੇੜਾ ਦੀ ਗ੍ਰਿਫ਼ਤਾਰੀ ਕੀਤੀ ਜਾ ਚੁਕੀ ਹੈ। ਇਥੇ ਹੀ ਬਸ ਨਹੀਂ ਇਨ੍ਹਾਂ ਉਪਰੋਕਤ ਦੋ ਗ੍ਰਿਫ਼ਤਾਰੀਆਂ ਤੋਂ ਬਾਅਦ ਜਿਥੇ ਕਈ ਬਿਲਡਰਾਂ ਵੀ ਈ. ਡੀ. ਦੇ ਨਿਸ਼ਾਨੇ ਤੇ ਹਨ ਉਥੇ ਬਿਲਡਰਾਂ ਦੀ ਕਦੇ ਵੀ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ। ਕਿਸ ਕੋਲੋ਼ ਕੀ ਕੀ ਹੋਇਆ ਸੀ ਪ੍ਰਾਪਤ ਪ੍ਰਾਪਤ ਜਾਣਕਾਰੀ ਅਨੁਸਾਬ ਈ. ਡੀ. ਵਲੋਂ ਪੰਚਕੂਲਾ ਅਦਾਲਤ ਵਿਚ ਦਾਇਰ ਕੀਤੇ ਗਏ ਰਿਮਾਂਡ ਪੱਤਰ ਮੁਤਾਬਕ ਸੂਰਜਾਖੇੜਾ ਨੂੰ ਘੁਟਾਲੇ ਦੀ ਰਕਮ ਆਪਣੇ ਬੈਂਕ ਖਾਤਿਆਂ ਅਤੇ ਆਪਣੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿਚ ਪ੍ਰਾਪਤ ਵੀ ਹੋਈ ਸੀ ਤੇ ਸੂਰਜਾਖੇੜਾ ਅਤੇ ਸੁਨੀਲ ਕੁਮਾਰ ਬਾਂਸਲ ਵਲੋਂ ਬਲਵਿੰਦਰ ਸਿੰਘ,ਹਰਿੰਦਰ ਪਾਲ ਸਿੰਘ ਆਦਿ ਤੋਂ ਸਿੱਧੇ ਨਕਦੀ ਪ੍ਰਾਪਤ ਕੀਤੇ ਜਾਣ ਬਾਰੇ ਵੀ ਪਤਾ ਲੱਗਿਆ ਸੀ ।

Related Post