

ਭਲਕੇ ਪੰਜਾਬ ਵਿਚ ਘੰਟੋ ਘੱਟ 20 ਥਾਵਾਂ ਤੇ ਹੋਵੇਗੀ ਸਿਵਲ ਡਿਫੈਂਸ ਡਰਿੱਲ ਜਲੰਧਰ, 6 ਮਈ 2025 : ਭਾਰਤ ਦੇ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਭਾਰਤ ਦੇ ਵਧੇ ਤਣਾਅ ਦੇ ਚਲਦਿਆਂ ਜਿਥੇ ਇਕ ਪਾਸੇ ਜੰਗ ਦੇ ਆਸਾਰ ਵਧਦੇ ਚਲੇ ਜਾ ਰਹੇ ਹਨ, ਉਥੇ ਜੰਗ ਦੇ ਮਾਹੌਲ ਵਿਚ ਪੈਦਾ ਹੋਣ ਵਾਲੇ ਹਾਲਾਤਾਂ ਨਾਲ ਫੌਜ ਦੇ ਅਤੇ ਆਮ ਜਨਤਾ ਨੂੰ ਨਜਿੱਠਣ ਲਈ 7 ਮਈ ਨੂੰ ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਸਿਵਲ ਡਿਫੈਂਸ ਡਰਿਲ (ਮੌਕ ਡਰਿੱਲ) ਕਰਵਾਈ ਜਾਵੇਗੀ, ਜਿਸ ਵਿਚ ਅੰਮ੍ਰਿਤਸਰ ਬਠਿੰਡਾ, ਪਟਿਆਲਾ, ਫਿਰੋਜ਼ਪੁਰ,ਗੁਰਦਾਸਪੁਰ,ਕੋਟਕਪੂਰਾ, ਬਟਾਲਾ, ਮੁਹਾਲੀ, ਅਬੋਹਰ, ਆਦਮਪੁਰ, ਬਰਨਾਲਾ, ਨੰਗਲ, ਹਲਵਾਰਾ, ਹੁਸ਼ਿਆਰਪੁਰ, ਜਲੰਧਰ, ਪਠਾਨਕੋਟ, ਲੁਧਿਆਣਾ, ਸੰਗਰੂਰ, ਰੋਪੜ ਅਤੇ ਫਰੀਦਕੋਟ ਸ਼ਾਮਲ ਹਨ।ਪ੍ਰਾਪਤ ਜਾਣਕਾਰੀ 7 ਮਈ ਨੂੰ ਕੀਤੀ ਜਾਣ ਵਾਲੀ ਇਹ ਮੌਕ ਡਰਿੱਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਮੌਕ ਡਰਿੱਲ ਦਾ ਮੁੱਖ ਉਦੇਸ਼ ਭਾਰਤ ਦੇਸ਼ ਦੇ ਨਾਗਰਿਕਾਂ ਨੂੰ ਜੰਗ ਜਾਂ ਆਫ਼ਤ ਦੀ ਸਥਿਤੀ ਵਿੱਚ ਬਚਾਅ ਅਤੇ ਪ੍ਰਤੀਕਿਰਿਆ ਸੰਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਹੈ।ਇਹ ਅਭਿਆਸ 1971 ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੱਧਰ `ਤੇ ਹੋ ਰਿਹਾ ਹੈ । ਇਹ ਮੌਕ ਡਰਿੱੱਲ ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਰਗੇ ਸਰਹੱਦੀ ਰਾਜਾਂ ਦੇ ਜਿਲ੍ਹਿਆਂ ਵਿੱਚ ਕੀਤੀ ਜਾਵੇਗੀ ।