post

Jasbeer Singh

(Chief Editor)

Patiala News

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਸਬ ਕਮੇਟੀ ਪਸ਼ੂ ਪਾਲਣ ਵਿਭਾਗ ਦੀ ਮੀਟਿੰਗ ਹੋਈ

post-img

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਸਬ ਕਮੇਟੀ ਪਸ਼ੂ ਪਾਲਣ ਵਿਭਾਗ ਦੀ ਮੀਟਿੰਗ ਹੋਈ ਪਟਿਆਲਾ : ਅੱਜ ਇੱਥੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਸਬ ਕਮੇਟੀ ਪਸ਼ੂ ਪਾਲਣ ਵਿਭਾਗ ਦੀ ਮੀਟਿੰਗ ਸੂਬਾ ਸਬ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਪਟਿਆਲਾ, ਸ਼ਹਿਰ ਦੇ ਪ੍ਰਧਾਨ ਰਾਮ ਲਾਲ ਰਾਮਾ ਸ਼ਾਮਿਲ ਹੋਏ । ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਦੀ ਪੱਦ ਉਨਤੀਆਂ ਸਬੰਧੀ ਖਾਲੀ ਪਈਆਂ 1183 ਅਸਾਮੀਆਂ, ਜਿਸ ਦੀ ਮਨਜੂਰੀ ਪੰਜਾਬ ਸਰਕਾਰ ਨੂੰ ਪਹਿਲਾ ਹੀ ਦਿੱਤੀ ਹੋਈ ਹੈ ਨਵੀਂ ਭਰਤੀ ਵਿਭਾਗੀ ਭਰਤੀ ਕਮੇਟੀ ਬਣਾ ਕੇ ਭਰਤੀ ਸ਼ੁਰੂ ਕਰਨਾ, ਵਿਭਾਗ ਵਿਚਲੇ ਕੰਟਰੈਕਟ, ਆਊਟ ਸੋਰਸ ਕਾਮਿਆਂ ਨੂੰ ਪੱਕਾ ਕਰਨਾ ਅਤੇ ਘੱਟੋ—ਘੱਟ ਤਨਖਾਹ 26000 ਰੁਪਏ ਜਾਰੀ ਕਰਨਾ ਵਰਗੇ ਘੱਟੋ-ਘੱਟ ਦੋ ਦਰਜਨ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਤੇ ਇਹ ਫੈਸਲਾ ਕੀਤਾ ਗਿਆ ਕਿ ਲੰਬਿਤ ਪਈਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਅਤੇ ਪ੍ਰਮੋਸ਼ਨ ਚੈਨਲ ਬਣਾਉਣ ਲਈ 21 ਜਨਵਰੀ ਨੂੰ ਪੰਜਾਬ ਦੇ ਸਾਰੇ ਖੇਤਰੀ ਡਿਪਟੀ ਡਾਇਰੈਕਟਰਾਂ ਨੂੰ ਮੰਗਾਂ ਦੇ ਬਾਅਦ ਪੱਤਰ ਗੇਟ ਮੀਟਿੰਗਾਂ ਕਰਕੇ ਪਸ਼ੂ ਪਾਲਣ ਮੰਤਰੀ, ਪ੍ਰਮੁੱਖ ਸਕੱਤਰ ਪਸ਼ੂ ਪਾਲਣ ਅਤੇ ਡਾਇਰੈਕਟਰ ਪਸ਼ੂ ਪਲਣ ਪੰਜਾਬ ਨੂੰ ਭਿਜਵਾਏ ਜਾਣਗੇ, ਜੇਕਰ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਨਾ ਕੀਤਾ ਗਿਆ ਤਾਂ ਮਿਤੀ 08 ਫਰਵਰੀ 2025 ਨੂੰ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਝੰਡਾ ਮਾਰਚ ਕਰਕੇ ਅਗਲੇ ਸੰਘਰਸ਼ਾਂ ਦਾ ਅਲਾਨ ਕੀਤਾ ਜਾਵੇਗਾ । ਮੀਟਿੰਗ ਵਿੱਚ ਜ਼ੋ ਹੋਰ ਵੱਖ—ਵੱਖ ਜਿਲਿਆ ਤੋਂ ਆਗੂ ਸ਼ਾਮਲ ਹੋਏ, ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਗੋਤਮ ਭਾਰਦਵਾਜ ਮੀਤ ਪ੍ਰਧਾਨ ਇਕਬਾਲ ਸਿੰਘ, ਚੇਅਰਮੈਨ ਰਾਮ ਸਿੰਘ, ਵਿੱਤ ਸਕੱਤਰ ਗੁਰਮੇਲ ਸਿੰਘ, ਗੁਰਦੀਪ ਸਿੰਘ, ਅਮੋਲਕ ਸਿੰਘ, ਛੋਟਾ ਸਿੰਘ ਜਿਲਾ ਪ੍ਰਧਾਨ ਸੰਗਰੂਰ, ਮੇਵਾ ਸਿੰਘ ਬਰਨਾਲਾ, ਬਹਾਦਰ ਸਿੰਘ ਮੋਹਾਲੀ, ਜ਼ਸਪਾਲ ਸਿੰਘ ਪਟਿਆਲਾ, ਜ਼ਸਵੀਰ ਸਿੰਘ, ਇੰਦਰਪਾਲ ਸਿੰਘ, ਇਕਬਾਲ ਸਿੰਘ ਕੋਇਆਵਾਲੀ, ਧਰਮਪ੍ਰੀਤ ਸਿੰਘ ਮੁਕਤਸਰ ਆਦਿ ਆਗੂ ਸ਼ਾਮਿਲ ਹੋਏ ।

Related Post