
ਹੇਮਕੁੰਟ ਸਾਹਿਬ ਤੱਕ ਰਸਤੇ ਤੋਂ ਬਰਫ਼ ਹਟਾਈ, ਅਰਦਾਸ ਕਰ ਕੇ ਮੁੱਖ ਗੇਟ ਖੋਲ੍ਹਿਆ, ਇਸ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਯਾਤਰਾ
- by Aaksh News
- May 4, 2024

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਫ਼ੌਜ ਦੇ ਜਵਾਨਾਂ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਲਈ ਸਖ਼ਤ ਮਿਹਨਤ ਨਾਲ ਯਾਤਰਾ ਦੇ ਰਸਤੇ ਤੋਂ ਬਰਫ਼ ਹਟਾ ਦਿੱਤੀ ਹੈ ਤੇ ਸ਼ਰਧਾਲੂਆਂ ਲਈ ਪੈਦਲ ਚਲਣ ਵਾਸਤੇ ਰਸਤਾ ਬਣਾ ਦਿੱਤਾ ਗਿਆ ਹੈ। ਰਸਤਾ ਸਾਫ਼ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਫ਼ੌਜੀਆਂ ਨਾਲ ਅਰਦਾਸ ਕਰ ਕੇ ਮੁੱਖ ਗੇਟ ਖੋਲ੍ਹਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਫ਼ੌਜ ਦੇ ਜਵਾਨਾਂ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਲਈ ਸਖ਼ਤ ਮਿਹਨਤ ਨਾਲ ਯਾਤਰਾ ਦੇ ਰਸਤੇ ਤੋਂ ਬਰਫ਼ ਹਟਾ ਦਿੱਤੀ ਹੈ ਤੇ ਸ਼ਰਧਾਲੂਆਂ ਲਈ ਪੈਦਲ ਚਲਣ ਵਾਸਤੇ ਰਸਤਾ ਬਣਾ ਦਿੱਤਾ ਗਿਆ ਹੈ। ਰਸਤਾ ਸਾਫ਼ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਫ਼ੌਜੀਆਂ ਨਾਲ ਅਰਦਾਸ ਕਰ ਕੇ ਮੁੱਖ ਗੇਟ ਖੋਲ੍ਹਿਆ। ਫ਼ੌਜ ਦੇ ਜਵਾਨਾਂ ਨੇ 25 ਅਪ੍ਰੈਲ ਤੋਂ ਰਸਤੇ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਫ਼ੌਜ ਦੇ 35 ਜਵਾਨਾਂ ਅਤੇ ਟਰੱਸਟ ਦੇ 15 ਸੇਵਾਦਾਰਾਂ ਵੱਲੋਂ ਸਖ਼ਤ ਮਿਹਨਤ ਸਦਕਾ ਗੁਰਦੁਆਰਾ ਸਾਹਿਬ ਦੇ ਰਸਤੇ ਤੋਂ ਬਰਫ਼ ਹਟਾਈ ਗਈ ਹੈ ਅਤੇ ਹੁਣ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਸੇਵਾ ਨੂੰ ਸਮਰਪਿਤ ਇਸ ਟੀਮ ਦੀ ਅਗਲੀ ਰਣਨੀਤੀ ਤਹਿਤ ਅੱਧੇ ਲੋਕ ਪੌੜੀਆਂ ਤੋਂ ਬਰਫ਼ ਹਟਾਉਣਗੇ ਜਦਕਿ ਬਾਕੀ ਖੱਚਰਾਂ ਦੀ ਆਵਾਜਾਈ ਲਈ ਰਸਤੇ ਤੋਂ ਬਰਫ਼ ਸਾਫ਼ ਕਰਨ ਦਾ ਕੰਮ ਕਰਨਗੇ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸੇਵਾ ਨੂੰ ਸਮਰਪਿਤ ਫ਼ੌਜ ਦੇ ਜਵਾਨਾਂ ਨੇ ਭਰੋਸਾ ਦਿੱਤਾ ਹੈ ਕਿ 20 ਮਈ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਯਾਤਰਾ ਸਬੰਧੀ ਟਰੱਸਟ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਯਾਤਰਾ ਲਈ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।