
IPL 2024 : ਹੁਣ ਹਾਰੇ ਤਾਂ Game Over, ਪਲੇਆਫ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਮੈਦਾਨ 'ਚ ਉਤਰਨਗੇ ਆਰਸੀਬੀ ਤੇ ਗੁਜਰਾਤ
- by Aaksh News
- May 4, 2024

ਸਮੀਕਰਨ ਦੇ ਆਧਾਰ ’ਤੇ ਅਜੇ ਵੀ ਪਲੇਆਫ ਦੀ ਦੌੜ ਵਿਚੋਂ ਬਾਹਰ ਨਹੀਂ ਹੋਈ ਆਰਸੀਬੀ ਤੇ ਗੁਜਰਾਤ ਟਾਈਟਨਜ਼ ਨੂੰ ਆਪਣੀ ਥੋੜ੍ਹੀ ਬਹੁਤ ਉਮੀਦਾਂ ਵੀ ਕਾਇਮ ਰੱਖਣ ਲਈ ਸ਼ਨੀਵਾਰ ਨੂੰ ਆਈਪੀਐੱਲ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਹੋਵੇਗੀ। ਗੁਜਰਾਤ 10 ਮੈਚਾਂ ਵਿਚ ਅੱਠ ਅੰਕ ਲੈ ਕੇ ਅੱਠਵੇਂ ਤੇ ਆਰਸੀਬੀ ਛੇ ਅੰਕ ਲੈ ਕੇ ਸਭ ਤੋਂ ਹੇਠਲੇ ਸਥਾਨ ’ਤੇ ਹੈ। ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਦੀ ਪਿਛਲੇ ਮੈਚ ਵਿਚ ਹਾਰ ਦੇ ਬਾਅਦ ਇਨ੍ਹਾਂ ਦੋਵਾਂ ਟੀਮਾਂ ਦੀ ਉਮੀਦਾਂ ਕਾਇਮ ਹਨ। ਦੋਵਾਂ ਨੂੰ ਇਹ ਚੰਗੇ ਤਰ੍ਹਾਂ ਪਤਾ ਹੈ ਕਿ ਦੂਜੀ ਟੀਮਾਂ ਦੇ ਨਤੀਜੇ ’ਤੇ ਨਿਰਭਰ ਰਹਿਣ ਦੀ ਬਜਾਇ ਖੁਦ ਆਪਣੀ ਮੁਹਿੰਮ ਨੂੰ ਅੱਗ ਚਲਾਉਣਾ ਹੋਵੇਗਾ। ਆਰਸੀਬੀ ਜੇਕਰ ਬਾਕੀ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਉਸ ਦੀ ਪਲੇਆਫ ਵਿਚ ਪਹੁੰਚਣ ਦੀਆਂ ਉਮੀਦਾਂ ਬਣੀਆਂ ਰਹਿਣਗੀਆਂ। ਅਜਿਹਾ ਹੀ ਜੇਕਰ ਗੁਜਰਾਤ ਵੀ ਆਪਣੇ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਉਸ ਦੇ ਵੀ ਪਲੇਆਫ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ। ਹਾਲਾਂਕਿ ਦੋਵਾਂ ਹੀ ਟੀਮਾਂ ਦੀ ਲੈਅ ਨੂੰ ਦੇਖਦੇ ਹੋਏ ਇਹ ਇਨਾ ਆਸਾਨ ਨਹੀਂ ਹੋਵੇਗਾ। ਫਿਲਹਾਲ ਦੋਵਾਂ ਹੀ ਟੀਮਾਂ ਨੂੰ ਸ਼ਨੀਵਾਰ ਨੂੰ ਚਿੰਨਾਸਵਾਮੀ ਸਟੇਡੀਅਮ ’ਤੇ ਜਿੱਤ ਦਰਜ ਕਰਨੀ ਹੋਵੇਗੀ। ਜੋ ਵੀ ਟੀਮ ਇਥੇ ਹਾਰੇਗੀ ਉਸ ਦੀ ਅੱਗੇ ਦੀ ਰਾਹ ਕਾਫੀ ਮੁਸ਼ਕਿਲ ਹੋ ਜਾਵੇਗੀ। ਆਪਣੇ ਮੈਦਾਨ ’ਤੇ ਖੇਡ ਰਹੀ ਆਰਸੀਬੀ ਲਈ ਵਿਰਾਟ ਕੋਹਲੀ ਸ਼ਾਨਦਾਰ ਲੈਅ ਵਿਚ ਹਨ ਜੋ ਇਸ ਸੈਸ਼ਨ ਵਿਚ 500 ਦੌੜਾਂ ਪਾਰ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ। ਆਰਸੀਬੀ ਨੂੰ ਉਸ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਗੇਂਦਬਾਜ਼ਾਂ ਨੇ ਹਾਲਾਂਕਿ ਮੇਜ਼ਬਾਨ ਟੀਮ ਨੂੰ ਨਿਰਾਸ਼ ਕੀਤਾ ਹੈ। ਮੁਹੰਮਦ ਸਿਰਾਜ, ਯਸ਼ ਦਿਆਲ, ਕਰਨ ਸ਼ਰਮਾ ਤੇ ਸਵਪਿਨਲ ਸਿੰਘ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕੀ ਹੈ। ਬੱਲੇਬਾਜ਼ਾਂ ਦੀ ਸਹਾਇਕ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ’ਤੇ ਉਨ੍ਹਾਂ ਨੂੰ ਗੁਜਰਾਤ ਦੇ ਬੱਲੇਬਾਜ਼ਾਂ ’ਤੇ ਰੋਕ ਲਾਉਣੀ ਹੋਵੇਗੀ। ਹਾਲਾਂਕਿ ਅਜੇ ਤੱਕ ਉਹ ਇਕਾਈ ਦੇ ਰੂਪ ਵਿਚ ਚੰਗਾ ਨਹੀਂ ਖੇਡ ਸਕੇ ਹਨ। ਇਸੇ ਵਜ੍ਹਾ ਨਾਲ ਦਿੱਲੀ ਕੈਪੀਟਲਜ਼ ਤੇ ਆਰਸੀਬੀ ਨੇ ਪਿਛਲੇ ਦੋ ਮੈਚਾਂ ਵਿਚ ਉਸ ਨੂੰ ਹਰਾਇਆ ਹੈ। ਸ਼ੁਭਮਨ ਗਿੱਲ ਤੇ ਬੀ ਸਾਈ ਸੁਦਰਸ਼ਨ ਨੇ ਮਿਲ ਕੇ ਗੁਜਰਾਤ ਦੇ ਲਈ 700 ਤੋਂ ਜ਼ਿਆਦਾ ਦੌੜਾਂ ਬਣਾਈਆ ਹਨ। ਰਿਧੀਮਾਨ ਸਾਹਾ, ਡੇਵਿਡ ਮਿਲਰ, ਰਾਹੁਲ ਤੇਵਤੀਆ, ਵਿਜੈ ਸ਼ੰਕਰ ਤੇ ਸ਼ਾਹਰੁਖ ਖਾਨ 200 ਦੌੜਾਂ ਦੇ ਆਸਪਾਸ ਵੀ ਨਹੀਂ ਪਹੁੰਚ ਸਕੇ ਹਨ। ਗੇਂਦਬਾਜ਼ੀ ਵਿਚ ਸਟਾਰ ਸਪਿੰਨਰ ਰਾਸ਼ਿਦ ਖਾਨ ਸਮੇਤ ਕੋਵੀ ਵੀ ਆਪਣੀ ਕਾਬਲੀਅਤ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਰਾਸ਼ਿਦ ਨੇ ਦਸ ਮੈਚਾਂ ਵਿਚ ਅੱਠ ਦੀ ਇਕੋਨੋਨੀ ਰੇਟ ਨਾਲ ਅੱਠ ਵਿਕਟਾਂ ਲਈਆਂ ਹਨ। ਪਿਛਲੇ ਸਾਲ ਉਨ੍ਹਾਂ ਨੇ 8.24 ਦੀ ਇਕੋਨਾਮੀ ਰੇਟ ਨਾਲ 27 ਵਿਕਟਾਂ ਲਈਆਂ ਸੀ। ਤੇਜ਼ ਗੇਂਦਬਾਜ਼ੀ ਵਿਚ ਟੀਮ ਨੂੰ ਮੁਹੰਮਦ ਸ਼ਮੀ ਦੀ ਕਮੀ ਮਹਿਸੂਸ ਹੋ ਰਹੀ ਹੈ ਜੋ ਸਰਜਰੀ ਦੇ ਬਾਅਦ ਉਭਰ ਰਿਹਾ ਹੈ। ਉਮੇਸ਼ ਯਾਦਵ ਤੇ ਮੋਹਿਤ ਸ਼ਰਮਾ ਕਾਫੀ ਮਹਿੰਗੇ ਸਾਬਿਤ ਹੋਏ ਹਨ। ਮੋਹਿਤ ਨੇ 10 ਵਿਕਟਾਂ ਲਈਆਂ ਪਰ 11 ਤੋਂ ਜ਼ਿਆਦਾ ਦੀ ਦਰ ਨਾਲ ਦੌੜਾਂ ਦਿੱਤੀਆਂ ਹਨ। ਉਥੇ ਹੀ ਉਮੇਸ਼ ਯਾਦਵ ਵੀ ਸਿਰਫ ਸੱਤ ਹੀ ਵਿਕਟਾਂ ਲੈ ਸਕਿਆ ਹੈ। ਟੀਮਾਂ ਇਸ ਤਰ੍ਹਾਂ ਹਨ: ਆਰਸੀਬੀ : ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈੱਲ, ਵਿਰਾਟ ਕੋਹਲੀ, ਰਜਤ ਪਾਟੀਦਾਰ, ਅਨੁਜ ਰਾਵਤ, ਦਿਨੇਸ਼ ਕਾਰਤਿਕ, ਸੁਯਸ਼ ਪ੍ਰਭੂਦੇਸਾਈ, ਵਿਲ ਜੈਕਸ, ਮਹੀਪਾਲ ਲੋਮਰੋਰ, ਕਰਨ ਸ਼ਰਮਾ, ਮਨੋਜ ਭਾਂਡੇਗੇ, ਮਯੰਕ ਡਾਗਰ, ਵਿਜੇ ਕੁਮਾਰ ਵਿਸ਼ਕ, ਆਕਾਸ਼ ਦੀਪ, ਮੁਹੰਮਦ ਸਿਰਾਜ, ਰੀਸ ਟਾਪਲੀ, ਹਿਮਾਂਸ਼ੂ ਸ਼ਰਮਾ, ਰਾਜਨ ਕੁਮਾਰ, ਕੈਮਰਨ ਗ੍ਰੀਨ, ਅਲਜ਼ਾਰੀ ਜੋਸੇਫ, ਯਸ਼ ਦਿਆਲ, ਟੌਮ ਕੁਰਾਨ, ਲਾਕੀ ਫਰਗੂਸਨ, ਸਵਪਨਿਲ ਸਿੰਘ, ਸੌਰਵ ਚੌਹਾਨ। ਗੁਜਰਾਤ ਟਾਈਟਨਜ਼: ਸ਼ੁਭਮਨ ਗਿੱਲ (ਕਪਤਾਨ), ਡੇਵਿਡ ਮਿਲਰ, ਮੈਥਿਊ ਵੇਡ, ਰਿਧੀਮਾਨ ਸਾਹਾ, ਕੇਨ ਵਿਲੀਅਮਸਨ, ਅਭਿਨਵ ਮੰਧਾਰ, ਬੀ ਸਾਈ ਸੁਦਰਸ਼ਨ, ਦਰਸ਼ਨ ਨਾਲਕੰਦੇ, ਵਿਜੇ ਸ਼ੰਕਰ, ਅਜ਼ਮਤੁੱਲਾ ਓਮਰਜ਼ਈ, ਸ਼ਾਹਰੁਖ ਖਾਨ, ਜਯੰਤ ਯਾਦਵ, ਰਾਹੁਲ ਤੇਵਤੀਆ, ਕਾਰਤਿਕ ਸ਼ਤਾਬਦੀ, ਕਾਰਤਿਕ ਤਿਆਗੀ ਮਿਸ਼ਰਾ, ਸਪੈਂਸਰ ਜਾਨਸਨ, ਨੂਰ ਅਹਿਮਦ, ਸਾਈ ਕਿਸ਼ੋਰ, ਉਮੇਸ਼ ਯਾਦਵ, ਰਾਸ਼ਿਦ ਖਾਨ, ਜੋਸ਼ੂਆ ਲਿਟਲ, ਮੋਹਿਤ ਸ਼ਰਮਾ ਅਤੇ ਮਾਨਵ ਸੁਤਾਰ। ਆਹਮੋ-ਸਾਹਮਣੇ ਕੁੱਲ ਮੈਚ: 4 ਆਰਸੀਬੀ ਜਿੱਤਿਆ : 2 ਟਾਈਟਨਜ਼ ਜਿੱਤਿਆ : 2