
CM ਮਾਨ ਦ ਕਾਰੋਬਾਰੀਆਂ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ...
- by Jasbeer Singh
- August 21, 2024

ਪੰਜਾਬ : ਪੰਜਾਬ ਦੇ CM ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਮੁੰਬਈ ਵਿੱਚ ਹਨ। ਉਹ ਇਸ ਦੌਰਾਨ ਉਹ ਵੱਡੇ ਕਾਰੋਬਾਰੀਆਂ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕਰ ਰਹੇ ਹਨ । ਨਾਲ ਹੀ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦੇ ਰਹੇ ਹਨ। ਇਸ ਤੋਂ ਇਲਾਵਾ CM ਮਾਨ ਦਾ ਕਹਿਣਾ ਹੈ ਕਿ ਮੀਟਿੰਗਾਂ ਵਿੱਚ ਪੰਜਾਬ ਵਿੱਚ ਫਿਲਮ ਸਿਟੀ ਪ੍ਰੋਜੈਕਟ ਸਣੇ ਕੁਝ ਵੱਡੇ ਪ੍ਰੋਜੈਕਟਾਂ ‘ਤੇ ਚਰਚਾ ਹੋਵੇਗੀ। CM ਮਾਨ ਨੇ ਅੱਜ ਮੁੰਬਈ ਵਿਖੇ Sun Pharma ਦੇ CEO Mr. Damodharan Satagopan ਨਾਲ ਮੁਲਾਕਾਤ ਕੀਤੀ ਹੈ। CM ਮਾਨ ਨੇ ਉਨ੍ਹਾਂ ਨਾਲ ਮੁਲਕਾਤ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰ ਕੇ ਲਿਖਿਆ ਹੈ ਕਿ ਅੱਜ ਮੁੰਬਈ ਵਿਖੇ ਵੱਡੇ ਸਨਅੱਤਕਾਰਾਂ ਨਾਲ ਮੀਟਿੰਗ ਦਰਮਿਆਨ Sun Pharma ਦੇ CEO Damodharan Satagopan ਨਾਲ ਮੁਲਾਕਾਤ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.