post

Jasbeer Singh

(Chief Editor)

Punjab

ਸੰਗਰੂਰ ਜ਼ਿਲ੍ਹੇ ਦੇ ਪ੍ਰਸਿੱਧ ਸ਼ਹਿਰ ਸੁਨਾਮ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ “ਸੀ.ਐੱਮ. ਦੀ ਯੋਗਸ਼ਾਲਾ”

post-img

ਸੰਗਰੂਰ ਜ਼ਿਲ੍ਹੇ ਦੇ ਪ੍ਰਸਿੱਧ ਸ਼ਹਿਰ ਸੁਨਾਮ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ “ਸੀ.ਐੱਮ. ਦੀ ਯੋਗਸ਼ਾਲਾ” ਸੁਨਾਮ/ਸੰਗਰੂਰ, 8 ਮਈ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਡਰੀਮ ਪ੍ਰੋਜੈਕਟ“ਸੀ.ਐੱਮ. ਦੀ ਯੋਗਸ਼ਾਲਾ”ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਲਈ ਇਕ ਵਰਦਾਨ ਸਾਬਤ ਹੋ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਲੋਕਾਂ ਲਈ ਮੁਫ਼ਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸੁਖਮ ਵਿਆਯਾਮ, ਸਥੂਲ ਵਿਆਯਾਮ, ਆਸਨ, ਧਿਆਨ ਤੇ ਪ੍ਰਾਣਾਯਾਮ ਸਿੱਖਾਏ ਜਾ ਰਹੇ ਹਨ। ਹਰ ਉਮਰ ਦੇ ਲੋਕ ਇਨ੍ਹਾਂ ਕਲਾਸਾਂ ਵਿੱਚ ਵਧ-ਚੜ੍ਹ ਕੇ ਭਾਗ ਲੈ ਰਹੇ ਹਨ । ਯੋਗ ਅਭਿਆਸ ਨਾਲ ਲੋਕਾਂ ਨੂੰ ਸਰਵਾਈਕਲ, ਪਿੱਠ ਦਰਦ, ਤਣਾਅ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ, ਉੱਚ ਤੇ ਨਿੱਕੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਰਹਤ ਮਿਲ ਰਹੀ ਹੈ। ਸੁਨਾਮ ਵਾਸੀ ਨੀਸ਼ੂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੂਗਰ ਕੰਟਰੋਲ ਕਰਨ ਵਿੱਚ ਮਦਦ ਮਿਲੀ ਹੈ। ਸ਼ੈਲਜਾ ਨੇ ਆਖਿਆ ਕਿ ਉਨ੍ਹਾਂ ਦੇ ਸਰੀਰ ਵਿੱਚ ਲਚਕ ਵਧੀ ਹੈ। ਊਸ਼ਾ ਨੂੰ ਚਮੜੀ ਸੰਬੰਧੀ ਸਮੱਸਿਆ ਵਿੱਚ ਅਰਾਮ ਮਿਲਿਆ ਹੈ। ਮੰਜੂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਪੈਰਾਂ ਉੱਤੇ ਭਾਰ ਆਉਣਾ ਸ਼ੁਰੂ ਹੋ ਗਿਆ ਹੈ। ਮੰਜੁਲਾ ਨੂੰ ਮੋਢੇ ਦੀ ਸਮੱਸਿਆ ਵਿੱਚ ਸੁਧਾਰ ਆਇਆ ਹੈ। ਨੀਰੂ ਨੂੰ ਡਿਸਕ ਨਾਲ ਜੁੜੀ ਪੀੜ੍ਹ ਵਿੱਚ ਅਰਾਮ ਮਿਲਿਆ ਹੈ। ਰਾਜ ਰਾਣੀ ਅਤੇ ਸ਼ਵੇਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰ ਦੇ ਭਾਰ ਅਤੇ ਪਿੱਠ ਦਰਦ ਤੋਂ ਅਰਾਮ ਮਿਲਿਆ ਹੈ ਅਤੇ ਉਨ੍ਹਾਂ ਦਾ ਵਜ਼ਨ ਵੀ 5 ਕਿਲੋ ਤੱਕ ਘਟਿਆ ਹੈ, ਜਿਸ ਨਾਲ ਉਹ ਆਪਣੇ ਆਪ ਨੂੰ ਕਾਫੀ ਸਿਹਤਮੰਦ ਮਹਿਸੂਸ ਕਰ ਰਹੀਆਂ ਹਨ। ਯੋਗ ਕਲਾਸਾਂ ਲੈਣ ਵਾਲੀ ਦੀਪਾਲੀ ਜੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਤੋਂ ਕਾਫੀ ਰਹਤ ਮਿਲੀ ਹੈ ਅਤੇ ਹੁਣ ਉਹ ਪਿਛਲੇ ਸਮੇਂ ਨਾਲੋਂ ਕਾਫੀ ਹਲਕਾ ਮਹਿਸੂਸ ਕਰ ਰਹੀਆਂ ਹਨ । ਦੱਸਣਯੋਗ ਹੈ ਕਿ ਸੀ.ਐੱਮ. ਦੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਇਕ ਸ਼ਲਾਘਾਯੋਗ ਕਦਮ ਹੈ, ਜਿਸ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਨਿਯਮਤ ਯੋਗ ਅਭਿਆਸ ਰਾਹੀਂ ਲੋਕ ਸਿਹਤਮੰਦ ਜੀਵਨ ਜੀਉਣ ਵੱਲ ਪ੍ਰੇਰਿਤ ਹੋ ਰਹੇ ਹਨ । ਜ਼ਿਲ੍ਹਾ ਕੋਆਰਡੀਨੇਟਰ ਸੰਗਰੂਰ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ ਸ਼ਹਿਰਾਂ ਅਤੇ ਪਿੰਡਾਂ ਦੇ ਨਿਵਾਸੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ-ਨਾਲ ਸੁਨਾਮ, ਲਹਿਰਾ, ਦਿੜਬਾ, ਮੂਨਕ, ਖਨੌਰੀ, ਭਵਾਨੀਗੜ੍ਹ ਅਤੇ ਧੂਰੀ ਵਿੱਚ ਵੀ ਚਲਾਈ ਜਾ ਰਹੀ ਹੈ । ਲੋਕਾਂ ਨੂੰ ਹਰ ਰੋਜ਼ ਯੋਗ ਕਰਨ ਲਈ ਪ੍ਰੇਰਿਤ ਕਰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਜੋ ਵੀ ਇਸ ਯੋਗਸ਼ਾਲਾ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਟੋਲ ਫ੍ਰੀ ਨੰਬਰ 76694-00500 'ਤੇ ਸੰਪਰਕ ਕਰਨ ਜਾਂ [https://cmdiyogshala.punjab.gov.in](https://cmdiyogshala.punjab.gov.in) 'ਤੇ ਲੌਗਇਨ ਕਰਨ ।

Related Post