ਕੰਪਨੀਆਂ ਆਈ. ਪੀ. ਓ. ਲਿਆ ਕੇ ਕਰਨਗੀਆਂ 40 ਹਜ਼ਾਰ ਕਰੋੜ ਇਕੱਠਾ ਨਵੀਂ ਦਿੱਲੀ, 1 ਦਸੰਬਰ 2025 : ਕੰਪਨੀਆਂ ਲਈ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਦਾ ਆਕਰਸ਼ਣ ਤੇਜ਼ੀ ਫੜ ਰਿਹਾ ਹੈ । ਮਰਚੇਂਟ ਬੈਂਕਰਾਂ ਦਾ ਕਹਿਣਾ ਹੈ ਕਿ ਅਗਲੇ 2 ਮਹੀਨਿਆਂ ਦੌਰਾਨ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਏ. ਐੱਮ. ਸੀ., ਮੀਸ਼ੋ ਅਤੇ ਜੁਨਿਪਰ, ਗ੍ਰੀਨ ਐਨਰਜੀ ਸਮੇਤ 2 ਦਰਜਨ ਹੋਰ ਕੰਪਨੀਆਂ ਆਪਣਾ ਜਨਤਕ ਇਸ਼ੂ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ । ਆਈ. ਪੀ. ਓ. ਜ਼ਰੀਏ ਕਰੀਬ 40,000 ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ । ਹੁਣ ਤੱਕ 96 ਕੰਪਨੀਆਂ ਹੋਈਆਂ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਇਸ ਮਜ਼ਬੂਤ ਪਾਈਪਲਾਈਨ `ਚ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਕੰਪਨੀ ਫੈਕਟਲ ਐਨਾਲਿਟਿਕਸ, ਹੋਮ ਅਤੇ ਸਲੀਪ ਹੱਲ ਬ੍ਰਾਂਡ ਵੈਕਫਿਟ ਇਨੋਵੇਸ਼ਨਜ਼, ਤਕਨੀਕੀ ਆਧਾਰਤ ਸੁਰੱਖਿਆ ਅਤੇ ਨਿਗਰਾਨੀ ਕੰਪਨੀ ਇਨੋਵੇਟਿਵਵਿਊ ਇੰਡੀਆ ਅਤੇ ਹਾਸਪਿਟਲ ਲੜੀ ਪਾਰਕ ਮੇਡੀ ਵਰਲਡ ਵਰਗੇ ਵੱਡੇ ਨਾਂ ਸ਼ਾਮਲ ਹਨ । ਹੁਣ ਤੱਕ 96 ਕੰਪਨੀਆਂ ਸ਼ੇਅਰ ਬਾਜ਼ਾਰ `ਚ ਸੂਚੀਬੱਧ ਹੋਈਆਂ ਹਨ । ਇਨ੍ਹਾਂ ਕੰਪਨੀਆਂ ਨੇ ਆਈ. ਪੀ. ਓ. ਨਾਲ 1.6 ਲੱਖ ਕਰੋੜ ਰੁਪਏ ਇਕੱਠੇ ਕੀਤੇ। ਇਨ੍ਹਾਂ `ਚੋਂ 40 ਤੋਂ ਵੱਧ ਕੰਪਨੀਆਂ ਇਕੱਲੇ ਪਿਛਲੇ 3 ਮਹੀਨਿਆਂ `ਚ ਸੂਚੀਬੱਧ ਹੋਈਆਂ ਹਨ । 2024 `ਚ 91 ਜਨਤਕ ਇ ਜ਼ਰੀਏ ਕੁੱਲ 1.6 ਲੱਖ ਕਰੋੜ ਰੁਪਏ ਇਕੱਠੇ ਕੀਤੇ ਗਏ ਸਨ ।
