post

Jasbeer Singh

(Chief Editor)

Punjab

ਬਰਨਾਲਾ ਵਿਚ ਸਕੂਲੀ ਬੱਸ ਪਲਟਣ ਨਾਲ ਕੰਡਕਟਰ ਦੀ ਮੌਤ

post-img

ਬਰਨਾਲਾ ਵਿਚ ਸਕੂਲੀ ਬੱਸ ਪਲਟਣ ਨਾਲ ਕੰਡਕਟਰ ਦੀ ਮੌਤ ਬਰਨਾਲਾ, 10 ਜੁਲਾਈ 2025 : ਪੰਜਾਬ ਦੇ ਸ਼ਹਿਰ ਬਰਨਾਲਾ ਦੇ ਕਿਰਪਾਲ ਸਿੰਘ ਵਾਲਾ ਵਿਖੇ ਸਕੂਲੀ ਬੱਸ ਦੇ ਪਲਟਣ ਕਾਰਨ ਬੱਸ ਵਿਚ ਸਵਾਰ ਕੰਡਕਟਰ ਦੀ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤੇ ਪਲਟ ਗਈ। ਜਦੋਂ ਬੱਸ ਪਲਟ ਗਈ ਤਾਂ ਕੰਡਕਟਰ ਬਸ ਹੇਠਾਂ ਹੀ ਆ ਗਿਆ ਤੇ ਉਸਦੀ ਮੌਤ ਹੋ ਗਈ। ਕੌਣ ਹੈ ਬਸ ਹੇਠਾਂ ਆ ਕੇ ਮੌਤ ਦੇ ਘਾਟ ਉਤਰਨ ਵਾਲਾ ਕੰਡਕਟਰ ਸਕੂਲ ਬੱਸ ਦੇ ਪਲਟਣ ਨਾਲ ਬੱਸ ਹੇਠਾਂ ਆਉਣ ਕਾਰਨ ਜਿਸ ਬਸ ਕੰਡਕਟਰ ਨੌਜਵਾਨ ਦੀ ਮੌਤ ਹੋ ਗਈ ਹੈ ਦੀ ਪਛਾਣ ਅੰਮ੍ਰਿਤਪਾਲ ਸਿੰਘ ਕਾਲੂ (30) ਪੁੱਤਰ ਜਗਦੇਵ ਸਿੰਘ ਵਾਸੀ ਕਲਾਲ ਮਾਜਰਾ (ਬਰਨਾਲਾ) ਵਜੋਂ ਹੋਈ ਹੈ।ਦੱਸਣਯੋਗ ਹੈ ਕਿ ਬੱਸ ਪਲਟਣ ਵਾਲੇ ਹਾਦਸੇ ਦੌਰਾਨ ਬੱਸ ਵਿਚ ਬੈਠੇ ਸਾਰੇ ਬੱਚਿਆਂ ਦਾ ਉਸ ਅਕਾਲ ਪੁਰਖ ਦੀ ਕ੍ਰਿਪਾ ਨਾਲ ਬਚਾਅ ਹੋ ਗਿਆ।

Related Post