ਜੁੜੇਗਾ ਪੰਜਾਬ ਅਤੇ ਜਿੱਤੇਗੀ ਕਾਂਗਰਸ ਦੇ ਨਿਸ਼ਾਨੇ ਨਾਲ ਕਾਂਗਰਸ ਹੋ ਰਹੀ ਦਿਨੋ ਦਿਨ ਮਜਬੂਤ : ਜਲਾਲਪੁਰ
- by Jasbeer Singh
- March 10, 2025
ਜੁੜੇਗਾ ਪੰਜਾਬ ਅਤੇ ਜਿੱਤੇਗੀ ਕਾਂਗਰਸ ਦੇ ਨਿਸ਼ਾਨੇ ਨਾਲ ਕਾਂਗਰਸ ਹੋ ਰਹੀ ਦਿਨੋ ਦਿਨ ਮਜਬੂਤ : ਜਲਾਲਪੁਰ - ਬਲਾਕ ਵਾਈਜ ਵਰਕਰਾਂ ਦੀਆਂ ਮੀਟਿੰਗਾਂ ਭਰ ਰਹੀਆਂ ਹਨ ਕਾਂਗਰਸ ਵਰਕਰਾਂ ਵਿਚ ਜਾਨ - ਮੌਜੂਦਾ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਪਟਿਆਲਾ : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਜੁੜੇਗਾ ਪੰਜਾਬ ਅਤੇ ਜਿੱਤੇਗੀ ਕਾਂਗਰਸ ਦੇ ਨਿਸ਼ਾਨੇ ਨਾਲ ਕਾਂਗਰਸ ਦਿਨੋ ਦਿਨ ਮਜਬੂਤ ਹੋ ਰਹੀ ਹੈ । ਉਨਾ ਕਿਹਾ ਕਿ ਬਲਾਕ ਵਾਈਜ ਵਰਕਰਾਂ ਦੀਆਂ ਮੀਟਿੰਗਾਂ ਕਰਕੇ ਜਿੱਥੇ ਕਾਂਗਰਸ ਦੇ ਵਰਕਰਾਂ ਅੰਦਰ ਜਾਨ ਭਰੀ ਜਾ ਰਹੀ ਹੈ, ਉੱਥੇ ਪਾਰਟੀ ਨੂੰ ਮਜਬੂਤ ਵੀ ਕੀਤਾ ਜਾ ਰਿਹਾ ਹੈ । ਉਨ੍ਹਾ ਕਿਹਾ ਕਿ ਮੌਜੂਦਾ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ, ਜਿਸ ਕਾਰਨ ਅੱਜ ਲੋਕ ਤਰਾਹ ਤਰਾਹ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਅੰਦਰ ਨਾ ਤਾਂ ਲੋਕਾਂ ਦਾ ਕੰਮ ਹੋ ਰਿਹਾ ਹੈ ਅਤੇ ਨਾ ਹੀ ਉਹ ਸੁਰਖਿਅਤ ਹਨ । ਉਨਾ ਕਿਹਾ ਕਿ ਅੱਜ ਲੋਕ ਮੁੜ ਤੋਂ ਕਾਂਗਰਸ ਨੂੰ ਯਾਦ ਕਰਨ ਲਗ ਪਏ ਹਨ ਕਿਉਂਕਿ ਲੋਕ ਜਾਣਦੇ ਹਨ ਕਿ ਕਾਂਗਰਸ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋ ਕਿ ਲੋਕਾਂਦ ੀ ਸਾਰ ਲੈਂਦੀ ਹੈ । ਉਨ੍ਹਾ ਕਿਹਾ ਿਕ ਲੋਕ ਜਾਣਦੇ ਹਨ ਕਿ ਕਾਂਗਰਸ ਦੇ ਸਮੇਂ ਅੰਦਰ ਲੋਕਾਂ ਲਈ ਕਿਨਾ ਅਥਾਹ ਵਿਕਾਸ ਹੋਇਆ ਸੀ, ਇਸ ਲਈ ਮੁੜ ਲੋਕਾਂ ਦਾ ਸਹਿਯੋਗ ਤੇ ਸਾਥ ਕਾਂਗਰਸ ਨੂੰ ਮਿਲ ਰਿਹਾ ਹੈ ਤੇ ਲੋਕ ਪਾਰਟੀ ਨੂੰ ਮਜਬੂਤ ਕਰ ਰਹੇ ਹਨ ।
