post

Jasbeer Singh

(Chief Editor)

Patiala News

ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਕੌਂਸਲ ਪ੍ਰਧਾਨ ਸਰਤਾਜ ਨਰੂਲਾ ਦਾ ਆਪ ਨੇਤਾ ਨਰਿੰਦਰਪਾਲ ਸਿੰਘ ਨੇ ਕੀਤਾ ਸਨਮਾਨ

post-img

ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਕੌਂਸਲ ਪ੍ਰਧਾਨ ਸਰਤਾਜ ਨਰੂਲਾ ਦਾ ਆਪ ਨੇਤਾ ਨਰਿੰਦਰਪਾਲ ਸਿੰਘ ਨੇ ਕੀਤਾ ਸਨਮਾਨ ਪਟਿਆਲਾ, 10 ਮਾਰਚ () : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰਪਾਲ ਸਿੰਘ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੇ ਪ੍ਰਧਾਨ ਸਰਤਾਜ ਸਿੰਘ ਨਰੂਲਾ ਦਾ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਨਰਿੰਦਰਪਾਲ ਸਿੰਘ ਨੇ ਬਾਰ ਕੌਂਸਲ ਪ੍ਰਧਾਨ ਸਰਤਾਜ ਸਿੰਘ ਨਰੂਲਾ ਦਾ ਸਨਮਾਨ ਕਰਦਿਆਂ ਆਖਿਆ ਕਿ ਸ. ਨਰੂਲਾ ਨੇ ਆਪਣੀ ਜਿ਼ੰਦਗੀ ਦਾ ਲੰਮਾਂ ਸਮਾਂ ਕੋਰਟ ਨੂੰ ਦੇਣ ਦੇ ਨਾਲ ਨਾਲ ਲੋਕ ਹਿਤੈਸ਼ੀ ਕਾਰਜਾਂ ਨੂੰ ਵੀ ਕੀਤਾ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਨਰਿੰਦਰਪਾਲ ਸਿੰਘ ਨੇ ਆਖਿਆ ਕਿ ਸ. ਨਰੂਲਾ ਇਕ ਈਮਾਨਦਾਰ, ਸੱਚੇ ਸੁੱਚੇ ਤੇ ਤਨਦੇਹੀ ਨਾਲ ਕੰਮ ਕਾਜ ਕਰਕੇ ਆਪਣਾ ਜੀਵਨ ਬਿਤਾਉਣ ਵਾਲੇ ਸਨਮੁੱਖ ਮਨੁੱਖ ਸਨ, ਜਿਸ ਸਦਕਾ ਹੀ ਅੱਜ ਉਹ ਇਨਸਾਫ ਦੇ ਮੰਦਰ ਵਿਚ ਇਸ ਅਹੁਦੇ ਤੱਕ ਪਹੁੰਚੇ ਹਨ । ਇਸ ਮੌਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਕੌਂਸਲ ਪ੍ਰਧਾਨ ਸਰਤਾਜ ਨਰੂਲਾ ਨੇ ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰਪਾਲ ਸਿੰਘ ਵਲੋਂ ਦਿੱਤੇ ਗਏ ਸਨਮਾਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਨਰਿੰਦਰਪਾਲ ਸਿੰਘ ਇਕ ਗੂੜ ਸਿਆਸਤਦਾਨ ਹੀ ਨਹੀਂ ਬਲਕਿ ਇਕ ਨੇਕ ਇਨਸਾਨ ਵੀ ਹਨ, ਜਿਨ੍ਹਾਂ ਆਪਣੀ ਜਿ਼ੰਦਗੀ ਵਿਚ ਹਮੇਸ਼ਾਂ ਚੰਗੇ ਕੰਮਾਂ ਅਤੇ ਨੇਕ ਕਮਾਈ ਕਰਨ ਨੂੰ ਹੀ ਤਰਜੀਹ ਦਿੱਤੀ ਹੈ । ਉਨ੍ਹਾਂ ਕਿਹਾ ਕਿ ਨਰਿੰਦਰਪਾਲ ਸਿੰਘ ਆਮ ਆਦਮੀ ਪਾਰਟੀ ਵਿਚ ਇਕ ਧੁਰਾ ਹਨ, ਜਿਨ੍ਹਾਂ ਦੀ ਚੰਗੀ ਨਸੀਹਤ ਸਦਕਾ ਅੱਜ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣਾ ਮੁੱਢਲਾ ਫਰਜ਼ ਨਿਭਾ ਰਹੀ ਹੈ ਤੇ ਨਰਿੰਦਰਪਾਲ ਸਿੰਘ ਦੇ ਯਤਨਾਂ ਨਾਲ ਇਕ ਵਾਰ ਫਿਰ ਸਰਕਾਰ ਬਣਾਏਗੀ ।

Related Post