ਕਾਂਗਰਸ ਪਾਰਟੀ ਮੋਦੀ ਸਰਕਾਰ ਦੀਆਂ ਲੋਕ ਹਿਤੈਸ਼ੀ ਸਕੀਮਾਂ ਵਿੱਚ ਪਾ ਰਹੀ ਹੈ ਅੜਿੰਗੇ : ਗੁਰਵਿੰਦਰ ਕਾਂਸਲ
- by Jasbeer Singh
- December 22, 2025
ਕਾਂਗਰਸ ਪਾਰਟੀ ਮੋਦੀ ਸਰਕਾਰ ਦੀਆਂ ਲੋਕ ਹਿਤੈਸ਼ੀ ਸਕੀਮਾਂ ਵਿੱਚ ਪਾ ਰਹੀ ਹੈ ਅੜਿੰਗੇ : ਗੁਰਵਿੰਦਰ ਕਾਂਸਲ ਪਟਿਆਲਾ ਕਾਂਗਰਸ ਵੱਲੋਂ ਲਗਾਇਆ ਗਿਆ ਧਰਨਾ ਬੇਮਤਲਬ ਦਾ ਪਟਿਆਲਾ, 22 ਦਸੰਬਰ 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਵੱਲੋਂ ਲੋਕ ਹਿਤੈਸ਼ੀ ਸਕੀਮ ਵਿਕਸਿਤ ਭਾਰਤ ਜੀ ਰਾਮ ਜੀ ਦਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਇਹ ਕਾਨੂੰਨ ਪਾਸ ਕਰਵਾਇਆ ਗਿਆ ਹੈ। ਜਿਸ ਅਨੁਸਾਰ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨੂੰ ਪੱਕੇ ਤੌਰ ਤੇ 125 ਦਿਨ ਦਾ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ। ਜੋਂ ਕਿ ਪਿਛਲੀ ਕਾਂਗਰਸ ਸਰਕਾਰ ਦੇ 100 ਦਿਨਾਂ ਤੋਂ 25 ਦਿਨ ਵੱਧ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਐਡ. ਗੁਰਵਿੰਦਰ ਕਾਂਸਲ ਨੇ ਕਾਂਗਰਸ ਪਾਰਟੀ ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਪਟਿਆਲਾ ਕਾਂਗਰਸ ਵੱਲੋਂ ਇਸ ਬਿੱਲ ਦੇ ਵਿਰੋਧ ਵਿੱਚ ਬੇ ਮਤਲਬ ਦਾ ਧਰਨਾ ਲਗਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ। ਜਦੋਂ ਕਿ ਇਹ ਬਿੱਲ 100 ਪ੍ਰਤੀਸ਼ਤ ਲੋਕ ਹਿਤੈਸ਼ੀ ਹੈ। ਇਸ ਵਿੱਚ ਮੋਦੀ ਸਰਕਾਰ ਦਾ ਇਹ ਤਰਕ ਹੈ ਕਿ ਇਸ ਕਾਨੂੰਨ ਨਾਲ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੀ ਗਰੰਟੀ ਹੋਰ ਮਜ਼ਬੂਤ ਹੋ ਜਾਵੇਗੀ ਅਤੇ ਇਹ ਨਵਾਂ ਕਾਨੂੰਨ ਮਨਰੇਗਾ ਦੀਆਂ ਪਿਛਲੀਆਂ ਕਮੀਆਂ ਨੂੰ ਦੂਰ ਕਰੇਗਾ। ਜਿਸ ਅਨੁਸਾਰ ਧਾਰਾ 5(3) ਦੇ ਤਹਿਤ ਕੰਮ ਖਤਮ ਹੋਣ ਦੇ 15 ਦਿਨ ਦੇ ਅੰਦਰ ਅੰਦਰ ਭੁਗਤਾਨ ਮਜ਼ਦੂਰੀ ਕਾਮਿਆਂ ਨੂੰ ਕਰਨਾ ਲਾਜ਼ਮੀ ਬਣਾਉਂਦਾ ਹੈ ਅਤੇ ਦੇਰ ਹੋਣ ਤੇ ਉਸਦਾ ਵੀ ਮੁਆਵਜ਼ਾ ਦੇਣ ਦਾ ਹੱਕ ਵੀ ਦੁਆਉਂਦਾ ਹੈ। ਇਸ ਨਵੇਂ ਕਾਨੂੰਨ ਨਾਲ ਪੇਂਡੂ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਮਜ਼ਦੂਰਾਂ ਨੂੰ ਪੱਕੀ ਆਮਦਨ ਅਤੇ ਕੰਮ ਦੀ ਗਰੰਟੀ ਮਿਲੇਗੀ। ਜਿਸ ਨਾਲ ਉਹ ਆਪਣੇ ਪਰਿਵਾਰਿਕ ਮੈਂਬਰਾਂ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਣਗੇ।
