post

Jasbeer Singh

(Chief Editor)

Punjab

ਖਪਤਕਾਰ ਕਮਿਸ਼ਨ ਨੇ ਕੀਤਾ ਹਸਪਤਾਲ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦਾ ਆਦੇਸ਼

post-img

ਖਪਤਕਾਰ ਕਮਿਸ਼ਨ ਨੇ ਕੀਤਾ ਹਸਪਤਾਲ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦਾ ਆਦੇਸ਼ ਫਰੀਦਕੋਟ : ਸਥਾਨਕ ਖਪਤਕਾਰ ਕਮਿਸ਼ਨ ਨੇ ਆਪਣੇ ਇੱਕ ਹੁਕਮ ਵਿੱਚ ਕੋਟਕਪੂਰਾ ਦੇ ਇੱਕ ਪ੍ਰਾਈਵੇਟ ਹਸਪਤਾਲ ਨੂੰ ਕਥਿਤ ਤੌਰ ਤੇ ਇੱਕ ਬਜ਼ੁਰਗ ਮਰੀਜ਼ ਦੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦਾ ਕਸੂਰਵਾਰ ਮੰਨਦਿਆਂ ਆਦੇਸ਼ ਦਿੱਤੇ ਹਨ ਕਿ ਉਹ ਮਿਰਤਕ ਔਰਤ ਦੇ ਲੜਕੇ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰੇ। ਸੂਚਨਾ ਅਨੁਸਾਰ ਸ਼ਿਕਾਇਤ ਕਰਤਾ ਕੰਵਰਜੀਤ ਸਿੰਘ ਨੇ ਖਪਤਕਾਰ ਕਮਿਸ਼ਨ ਸਾਹਮਣੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਇਸ ਪ੍ਰਾਈਵੇਟ ਹਸਪਤਾਲ ਵੱਲੋਂ ਉਸ ਦੀ ਮਾਂ ਦੇ ਇਲਾਜ ਦੌਰਾਨ ਕਥਿਤ ਤੌਰ ਤੇ ਲਾਪਰਵਾਹੀ ਵਰਤੀ ਅਤੇ ਉਸਨੂੰ ਮੈਡੀਕਲ ਸਾਇੰਸ ਅਨੁਸਾਰ ਬਣਦਾ ਇਲਾਜ ਸਮੇਂ ਸਿਰ ਨਹੀਂ ਦਿੱਤਾ ਜਿਸ ਕਰਕੇ ਉਸਦੀ ਮਾਂ ਦੀ ਮੌਤ ਹੋ ਗਈ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਦੋਹਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਕਿਹਾ ਕਿ ਕਮਿਸ਼ਨ ਸਾਹਮਣੇ ਪੇਸ਼ ਹੋਈ ਗਵਾਹੀ ਤੋਂ ਇਸ ਸਪਸ਼ਟ ਹੁੰਦਾ ਹੈ ਕਿ ਹਸਪਤਾਲ ਵਿੱਚ ਬਜ਼ੁਰਗ ਔਰਤ ਦੇ ਇਲਾਜ ਦੌਰਾਨ ਲਾਪਰਵਾਹੀ ਵਰਤੀ ਹੈ ਇਸ ਲਈ ਸ਼ਿਕਾਇਤ ਕਰਤਾ ਨੂੰ ਆਪਣੀ ਮਾਂ ਦੇ ਮਾੜੇ ਇਲਾਜ ਕਾਰਨ ਕਾਫੀ ਪਰੇਸ਼ਾਨ ਰਹਿਣਾ ਪਿਆ ਅਤੇ ਉਸਨੂੰ ਇਨਸਾਫ ਲੈਣ ਲਈ ਅਦਾਲਤੀ ਕਾਰਵਾਈ ਕਰਨੀ ਪਈ। ਇਸ ਲਈ ਉਸ ਨੂੰ ਡੇਢ ਲੱਖ ਰੁਪਏ ਮੁਆਵਜ਼ਾ ਅਤੇ ਖਰਚੇ ਵਜੋਂ ਦੇਣੇ ਬਣਦੇ ਹਨ। ਹਾਲਾਂਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਅਦਾਲਤੀ ਸੁਣਵਾਈ ਦੌਰਾਨ ਕਿਹਾ ਸੀ ਕਿ ਹਸਪਤਾਲ ਉੱਪਰ ਲਾਏ ਗਏ ਇਲਜ਼ਾਮ ਗਲਤ ਹਨ ਅਤੇ ਉਹਨਾਂ ਨੇ ਮੈਡੀਕਲ ਸਾਇੰਸ ਮੁਤਾਬਕ ਸੰਭਵ ਇਲਾਜ ਹੀ ਕੀਤਾ ਹੈ ਪਰੰਤੂ ਖਪਤਕਾਰ ਕਮਿਸ਼ਨ ਨੇ ਹਸਪਤਾਲ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਅਤੇ ਤੱਥਾਂ ਨੂੰ ਨਕਾਰਦਿਆਂ ਆਦੇਸ਼ ਦਿੱਤੇ ਕਿ ਖਪਤਕਾਰ ਨੂੰ ਉਕਤ ਮੁਆਵਜ਼ਾ 45 ਦਿਨਾਂ ਦੇ ਅੰਦਰ ਅੰਦਰ ਅਦਾ ਕੀਤਾ ਜਾਵੇ।

Related Post