
ਮੇਖ ਰਾਸ਼ੀ ਵਾਲੇ ਸ਼ਤਰੂਆਂ ਤੋਂ ਰਹਿਣ ਸੁਚੇਤ, ਸਾਵਧਾਨੀ ਜਰੂਰੀ ...
- by Jasbeer Singh
- September 4, 2024
-1725431069.jpg)
ਮੇਖ : ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਲ ਸਕਦੇ ਹਨ, ਇਸ ਲਈ ਉਨ੍ਹਾਂ ਨਾਲ ਨਿਪਟਣ ਲਈ ਆਪਣੀ ਸਟ੍ਰੈਟਜੀ ਸੋਚ ਕੇ ਰੱਖੋ। ਬ੍ਰਿਖ : ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ, ਤਾਂ ਕਿ ਆਪ ਤੋਂ ਕੋਈ ਗਲਤ ਫੈਸਲਾ ਨਾ ਹੋ ਜਾਵੇ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ। ਮਿਥੁਨ :ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਭੱਜਦੌੜ ਤਾਂ ਕਰ ਸਕਦੇ ਹੋ ਪਰ ਨਤੀਜਾ ਸ਼ਾਇਦ ਉਮੀਦ ਮੁਤਾਬਿਕ ਨਾ ਮਿਲੇਗਾ। ਕਰਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਿੰਮਤੀ-ਉਤਸ਼ਾਹੀ,ਕੰਮਕਾਜੀ ਤੌਰ ’ਤੇ ਬਿਜ਼ੀ ਅਤੇ ਐਕਟਿਵ ਰੱਖਣ ਵਾਲਾ ਹੈ, ਸ਼ਤਰੂ ਕਮਜ਼ੋਰ ਰਹਿਣਗੇ। ਸਿੰਘ : ਸਿਤਾਰਾ ਬੇਸ਼ਕ ਵਪਾਰ ਕਾਰੋਬਾਰ ਦੇ ਕੰਮਾਂ ਲਈ ਫੇਵਰੇਵਲ ਤਾਂ ਹੈ ਪਰ ਕੰਮਕਾਜੀ ਕੋਸ਼ਿਸ਼ਾਂ ਜ਼ਿਆਦਾ ਅਹਿਤਿਆਤ ਨਾਲ ਕਰਨੀਆਂ ਸਹੀ ਰਹਿਣਗੀਆਂ। ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਜ਼ਿਆਦਾ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਤੁਲਾ : ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ ਅਤੇ ਪੇਚੀਦਗੀਆਂ ਵਾਲਾ ਹੈ, ਇਸ ਲਈ ਸੋਚੇ ਸਮਝੇ ਬਗੈਰ ਕੋਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ। ਧਨ : ਕੋਈ ਵੀ ਸਰਕਾਰੀ ਕੰਮ ਜਾਂ ਕੋਸ਼ਿਸ਼ ਹਲਕੇ ’ਚ ਨਾ ਕਰੋ, ਕਿਉਂਕਿ ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ। ਮਕਰ : ਸੋਚ ਵਿਚਾਰ ’ਚ ਨੈਗਟੇਵਿਟੀ ਦੀ ਪੈਠ ਹਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ। ਕੁੰਭ : ਸਿਤਾਰਾ ਸਿਹਤ ਲਈ ਕਮਜ਼ੋਰ, ਨਾਪ ਤੋਲ ਕੇ ਖਾਣਾ-ਪੀਣਾ ਕਰਨਾ ਸਹੀ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ। ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਸਫ਼ਲਤਾ ਸਾਥ ਦੇਵੇਗੀ ਪਰ ਫੈਮਿਲੀ ਫ੍ਰੰਟ ’ਤੇ ਪੇਸ਼ਾਨੀ ਅਤੇ ਤਣਾਤਣੀ ਰਹਿਣ ਦਾ ਡਰ ਬਣਿਆ ਰਹਿ ਸਕਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.