post

Jasbeer Singh

(Chief Editor)

Punjab

ਪੰਜਾਬ ਯੂਨੀਵਰਸਿਟੀ `ਚ 7 ਅਸਾਮੀਆਂ ਖ਼ਤਮ ਕਰਨ `ਤੇ ਵਿਵਾਦ

post-img

ਪੰਜਾਬ ਯੂਨੀਵਰਸਿਟੀ `ਚ 7 ਅਸਾਮੀਆਂ ਖ਼ਤਮ ਕਰਨ `ਤੇ ਵਿਵਾਦ ਲੈਬ ਤੇ ਟੈਕਨੀਕਲ ਸਟਾਫ਼ ਨੇ ਲਿਖਿਆ ਵਾਈਸ ਚਾਂਸਲਰ ਨੂੰ ਪੱਤਰ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਯੂਨੀਵਰਸਿਟੀ ਲੈਬ ਐਂਡ ਟੈਕਨੀਕਲ ਸਟਾਫ਼ ਐਸੋਸੀਏਸ਼ਨ (ਪਲਟਸਾ) ਨੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਯੂਆਈਈਟੀ) ਵਿੱਚ 7 ਬਜਟ ਵਾਲੀਆਂ ਅਸਾਮੀਆਂ ਨੂੰ ਖ਼ਤਮ ਕਰਕੇ 7 ਨਵੀਆਂ ਅਸਾਮੀਆਂ ਭਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਵੀਸੀ ਨੂੰ ਪੱਤਰ ਲਿਖਿਆ ਹੈ।ਐਸੋਸੀਏਸ਼ਨ ਨੇ ਇਸ ਫੈਸਲੇ ਨੂੰ ਨਿਯਮਾਂ ਦੇ ਉਲਟ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਹੋਰਨਾਂ ਵਿਭਾਗਾਂ ਵਿੱਚ ਕੰਮ ਦੀ ਰਫ਼ਤਾਰ ਰੁਕ ਜਾਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਇੰਦਰ ਦੇਵ ਪਟਿਆਲ ਤੇ ਹੋਰ ਅਹੁਦੇਦਾਰਾਂ ਨੇ ਇਸ ਮੁੱਦੇ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਯੂਆਈਈਟੀ ਵਿੱਚ ਪਹਿਲਾਂ ਹੀ 112 ਬਜਟ ਵਾਲੀਆਂ ਅਸਾਮੀਆਂ ਹਨ, ਜਦੋਂਕਿ ਹੋਰਨਾਂ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਤਰੱਕੀਆਂ ਦਾ ਮੌਕਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।ਫਾਈਨਾਂਸ ਬੋਰਡ ਦੀ ਕਾਰਵਾਈ `ਤੇ ਤਿੱਖਾ ਰੋਸ ਪ੍ਰਗਟ ਕਰਦਿਆਂ ਪਲਟਸਾ ਨੇ ਕਿਹਾ ਕਿ 8 ਅਕਤੂਬਰ ਨੂੰ ਹੋਈ ਮੀਟਿੰਗ `ਚ ਕੈਮਿਸਟਰੀ, ਜੀਓਲੋਜੀ, ਬਾਇਓਫਿਜ਼ਿਕਸ, ਸੀਆਈਐਲ ਅਤੇ ਪੀਯੂ ਗੋਸਵਾਮੀ ਸਰਬਾਨੰਦ ਗਿਰੀ ਰੀਜਨਲ ਸੈਂਟਰ ਆਦਿ ਵਿਭਾਗਾਂ `ਚੋਂ 7 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਐਸੋਸੀਏਸ਼ਨ ਨੇ ਇਸ ਕਦਮ ਨੂੰ ਬੇਇਨਸਾਫ਼ੀ ਅਤੇ ਮਨਮਾਨੀ ਕਰਾਰ ਦਿੱਤਾ, ਜਿਸ ਨਾਲ ਇਨ੍ਹਾਂ ਵਿਭਾਗਾਂ ਦੇ ਤਕਨੀਕੀ ਸਟਾਫ਼ ਦੀਆਂ ਪ੍ਰਮੋਸ਼ਨਾਂ ਵਿੱਚ ਅੜਿੱਕਾ ਪੈਦਾ ਹੋ ਰਿਹਾ ਹੈ।

Related Post