July 6, 2024 00:39:21
post

Jasbeer Singh

(Chief Editor)

Latest update

ਜ਼ਿਲ੍ਹਾ ਅਦਾਲਤ ਦੇ ਬਖਸ਼ੀਖਾਨੇ ’ਚ ਭਿੜੇ ਹਵਾਲਾਤੀ, ਤਿੰਨ ਹਵਾਲਾਤੀਆਂ ਨੇ ਮਿਲ ਕੇ ਇਕ ਦੀ ਕੀਤੀ ਕੁੱਟਮਾਰ

post-img

ਸਥਾਨਕ ਜ਼ਿਲ੍ਹਾ ਅਦਾਲਤ ਦੇ ਬਖਸ਼ੀਖਾਨੇ ਵਿਚ ਸ਼ੁੱਕਰਵਾਰ ਨੂੰ ਪੇਸ਼ੀ ਲਈ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਵਿਚ ਬੰਦ ਹਵਾਲਾਤੀਆਂ ਦੇ ਦਰਮਿਆਨ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਧੜੇਬੰਦੀ ਦੇ ਚਲਦਿਆਂ ਹੋਈ ਇਸ ਲੜਾਈ ਵਿਚ ਤਿੰਨ ਹਵਾਲਾਤੀਆਂ ਨੇ ਮਿਲ ਕੇ ਇਕ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਹੱਤਿਆਕਾਂਡ ਵਿਚ ਮੁਲਜ਼ਮ ਮਨਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ ਜਿਸ ਦਾ ਪੁਲਿਸ ਨੇ ਇਲਾਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਰੀਦਕੋਟ : ਸਥਾਨਕ ਜ਼ਿਲ੍ਹਾ ਅਦਾਲਤ ਦੇ ਬਖਸ਼ੀਖਾਨੇ ਵਿਚ ਸ਼ੁੱਕਰਵਾਰ ਨੂੰ ਪੇਸ਼ੀ ਲਈ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਵਿਚ ਬੰਦ ਹਵਾਲਾਤੀਆਂ ਦੇ ਦਰਮਿਆਨ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਧੜੇਬੰਦੀ ਦੇ ਚਲਦਿਆਂ ਹੋਈ ਇਸ ਲੜਾਈ ਵਿਚ ਤਿੰਨ ਹਵਾਲਾਤੀਆਂ ਨੇ ਮਿਲ ਕੇ ਇਕ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਹੱਤਿਆਕਾਂਡ ਵਿਚ ਮੁਲਜ਼ਮ ਮਨਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ ਜਿਸ ਦਾ ਪੁਲਿਸ ਨੇ ਇਲਾਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਵੱਖ-ਵੱਖ ਮਾਮਲਿਆਂ ਵਿਚ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਵਿਚ ਬੰਦ ਬਲਜੀਤ, ਪ੍ਰਦੀਪ ਦੀਪਾ, ਸੁਰਿੰਦਰ ਬਿੱਲਾ ਤੇ ਮਨਪ੍ਰੀਤ ਸਿੰਘ ਨੂੰ ਪੇਸ਼ੀ ਲਈ ਜ਼ਿਲ੍ਹਾ ਅਦਾਲਤ ਵਿਚ ਲਿਆਂਦਾ ਗਿਆ ਸੀ। ਜਦੋਂ ਉਹ ਬਖਸ਼ੀਖਾਨੇ ਵਿਚ ਬੰਦ ਸਨ ਤਾਂ ਉਸ ਸਮੇਂ ਬਲਜੀਤ, ਪ੍ਰਦੀਪ ਦੀਪਾ ਤੇ ਸੁਰਿੰਦਰ ਬਿੱਲਾ ਨੇ ਮਿਲ ਕੇ ਮਨਪ੍ਰੀਤ ਸਿੰਘ ਦੀ ਕੁੱਟਮਾਰ ਕਰਨੀ ਸ਼ੁੁਰੂ ਕਰ ਦਿੱਤੀ। ਜਦੋਂ ਤੱਕ ਪੁਲਿਸ ਅੰਦਰ ਪਹੁੰਚਦੀ, ਉਸ ਨੂੰ ਕਾਫੀ ਸੱਟਾਂ ਲੱਗ ਚੁੱਕੀਆਂ ਸਨ। ਉਸ ਦੇ ਮੂੰਹ ’ਤੇ ਕਾਫੀ ਸੱਟਾਂ ਲੱਗੀਆਂ ਹਨ। ਇਸ ਸਬੰਧੀ ਐੱਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਇਹ ਸਾਰੇ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਮਨਪ੍ਰੀਤ ਸਿੰਘ ਡੇਰਾ ਪ੍ਰੇਮੀ ਪ੍ਰਦੀਪ ਹੱਤਿਆਕਾਂਡ ਵਿਚ ਮੁਲਜ਼ਮ ਹੈ। ਜਦਕਿ ਸੁਰਿੰਦਰ ਬਿੱਲਾ ਕੋਟਕਪੂਰਾ ਦਾ ਰਹਿਣ ਵਾਲਾ ਹੈ ਤੇ ਰੰਗਦਾਰੀ ਮੰਗਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧਤ ਹੈ ਤੇ ਹੋਰ ਮੁਲਜ਼ਮ ਵੀ ਕਿਸੇ ਨਾ ਕਿਸੇ ਗਰੁੱਪ ਨਾਲ ਜੁੜੇ ਹਨ ਤੇ ਇਸੇ ਗਰੁੱਪਬਾਜ਼ੀ ਦੇ ਚਲਦਿਆਂ ਇਨ੍ਹਾਂ ਦੀ ਲੜਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

Related Post