post

Jasbeer Singh

(Chief Editor)

ਲੁਧਿਆਣਾ `ਚ ਕੋਰੀਅਰ ਗੱਡੀ ਨੂੰ ਅੱਗ ਲੱਗਣ ਕਰਕੇ ਗੱਡੀ ਤੇ ਸਾਮਾਨ ਦੋਵੇਂ ਸੁਆਹ

post-img

ਲੁਧਿਆਣਾ `ਚ ਕੋਰੀਅਰ ਗੱਡੀ ਨੂੰ ਅੱਗ ਲੱਗਣ ਕਰਕੇ ਗੱਡੀ ਤੇ ਸਾਮਾਨ ਦੋਵੇਂ ਸੁਆਹ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਚ 44 ਹਾਈਵੇ `ਤੇ ਬਸਤੀ ਜੋਧੇਵਾਲ ਨੇੜੇ ਇਕ ਕੋਰੀਅਰ ਗੱਡੀ ਨੂੰ ਅੱਗ ਲੱਗਣ ਤੇ ਡਰਾਈਵਰ ਨੇ ਫੋਰੀ ਕਾਰਵਾਈ ਕਰਦਿਆਂ ਗੱਡੀ ਨੂੰ ਸੜਕ ਕੰਢੇ ਖੜ੍ਹਾ ਕੀਤਾ ਅਤੇ ਅੱਗ ਬੁਝਾਉਣ ਲਈ ਪਾਣੀ ਲੈਣ ਲਈ ਗਿਆ ਪਰ ਅੱਗ ਇੰਨੀ ਵੱਧ ਗਈ ਕਿ ਗੱਡੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ। ਰਾਹਗੀਰਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਅਤੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ । ਜਾਣਕਾਰੀ ਦਿੰਦਿਆਂ ਗੱਡੀ ਦੇ ਚਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਕੋਰੀਅਰ ਗੱਡੀ ਚਲਾ ਕੇ ਲਾਡੋਵਾਲ ਤੋਂ ਆ ਰਿਹਾ ਸੀ ਤੇ ਗੱਡੀ ਜੋ ਸਾਮਾਨ ਨਾਲ ਭਰੀ ਹੋਈ ਸੀ ਜਦੋਂ ਬਸਤੀ ਜੋਧੇਵਾਲ ਨੇੜੇ ਪਹੁੰਚਿਆ ਤਾਂ ਗੱਡੀ ਦੇ ਇੰਜਣ ਵਿੱਚੋਂ ਅਚਾਨਕ ਅੱਗ ਨਿਕਲਣ ਲੱਗੀ, ਜਿਸ ਨੂੰ ਦੇਖ ਕੇ ਉਸ ਨੇ ਤੁਰੰਤ ਕਾਰ ਸੜਕ ਕੰਢੇ ਖੜ੍ਹੀ ਕੀਤੀ ਅਤੇ ਪਾਣੀ ਲੈਣ ਲਈ ਚਲਿਆ ਗਿਆ ਪਰ ਇਸ ਦੌਰਾਨ ਅੱਗ ਦੀਆਂ ਲਪਟਾਂ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿਚ ਲੈ ਲਿਆ । ਅੱਗ ਲੱਗਣ ਤੋਂ ਤੁਰੰਤ ਬਾਅਦ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ । ਡਿਲੀਵਰੀ ਲਈ ਗੱਡੀ ਵਿੱਚ ਲੱਦਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ । ਲੋਕਾਂ ਦੀ ਮਦਦ ਨਾਲ ਗੱਡੀ ’ਚੋਂ ਕੁਝ ਸਾਮਾਨ ਤਾਂ ਉਤਾਰਿਆ ਗਿਆ ਪਰ ਨੁਕਸਾਨ ਹੋ ਗਿਆ ।

Related Post

Instagram