
ਥਾਣਾ ਸ਼ੁਤਰਾਣਾ ਦੇ ਐਸ. ਐਚ. ਓ. ਯਸ਼ਪਾਲ ਸ਼ਰਮਾ ਅਤੇ ਠਰੂਆ ਚੌਂਕੀ ਦਾ ਇੰਚਾਰਜ਼ ਏ. ਐਸ. ਆਈ. ਗੁਰਮੀਤ ਸਿੰਘ ਮਵੀ ਸਸਪੈਂਡ
- by Jasbeer Singh
- March 23, 2024

ਪਟਿਆਲਾ, ਪਾਤੜਾਂ 23 ਮਾਰਚ (ਜਸਬੀਰ)-ਸੰਗਰੂਰ ਜ਼ਿਲੇ ਵਿਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 21 ਮੌਤਾਂ ਦੇ ਮਾਮਲੇ ਦੇ ਤਾਰ ਪਾਤੜਾਂ ਦੇ ਪਿੰਡ ਤੇਈਪੁਰ ਨਾਲ ਜੁੜਨ ਤੋਂ ਬਾਅਦ ਐਸ. ਐਸ. ਪੀ. ਪਟਿਆਲਾ ਨੇ ਥਾਣਾ ਸ਼ੁਤਰਾਣਾ ਦੇ ਇੰਚਾਰਜ ਐਸ. ਐਚ. ਓ. ਯਸ਼ਪਾਲ ਸ਼ਰਮਾ ਤੇ ਚੌਂਕੀ ਠਰੂਆ ਦੇ ਇੰਚਾਰਜ ਏ. ਐਸ. ਆਈ. ਗੁਰਮੀਤ ਸਿੰਘ ਮਵੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਜਦੋਂ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਉਸਦੇ ਤਾਰ ਪਾਤੜਾਂ ਦੇ ਤੇਈਪੁਰ ਪਿੰਡ ਨਾਲ ਜੁੜੇ ਤੇ ਤੇਈਪੁਰ ਪਿੰਡ ਸ਼ੁਤਰਾਣਾ ਥਾਣਾ ਅਤੇ ਪੁਲਸ ਚੌਂਕੀ ਠਰੂਆ ਦੇ ਅਧੀਨ ਪੈਂਦਾ ਹੈ ਤੇ ਐਸ. ਐਸ. ਪੀ. ਪਟਿਆਲਾ ਨੇ ਤੁਰੰਤ ਪ੍ਰਭਾਵ ਨਾਲ ਥਾਣਾ ਸ਼ੁਤਰਾਣਾ ਦੇ ਐਸ. ਐਚ. ਓ. ਯਸ਼ਪਾਲ ਸ਼ਰਮਾ ਤੇ ਚੌਂਕੀ ਠਰੂਆ ਦੇ ਇੰਚਾਰਜ ਏ. ਐਸ. ਆਈ. ਗੁਰਮੀਤ ਸਿੰਘ ਮਵੀ ਨੂੰ ਸਸਪੈਂਡ ਕਰ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਸੰਗਰੂਰ ਜ਼ਿਲੇ ਦੇ ਦੋ ਪਿੰਡਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਿਛਲੇ ਦਿਨੀਂ ਸ਼ਰਾਬ ਪੀਣ ਨਾਲ ਹੁਣ ਤੱਕ 21 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦੋਂ ਪੁਲਸ ਨੇ ਇਸ ਮਾਮਲੇ ’ਚ ਪਾਤੜਾਂ ਅਧੀਨ ਪੈਂਦੇ ਪਿੰਡ ਤੇਈਪੁਰ ਦੇ ਹਰਮਨਪ੍ਰੀਤ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਤਾਂ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਹਰਮਨਪ੍ਰੀਤ ਤੇਈਪੁਰ ਪਿੰਡ ਤੋਂ ਮਿਕਸਿੰਗ ਕਰਕੇ ਸਪਲਾਈ ਕਰਦਾ ਸੀ। ਹਰਮਨਪ੍ਰੀਤ ਸਿੰਘ ਪਹਿਲਾਂ ਵੀ 2022 ਵਿਚ ਜੇਲ ਜਾ ਚੁੱਕਿਆ ਹੈ ਤੇ ਚਾਰ-ਪੰਜ ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਆਇਆ ਸੀ। ਹਰਮਨਪ੍ਰੀਤ ਨਾਲ ਇਸ ਮਾਮਲੇ ਦੇ ਤਾਰ ਜੁੜਨ ਤੋਂ ਬਾਅਦ ਐਸ. ਐਸ. ਪੀ. ਪਟਿਆਲਾ ਨੇ ਜਿਥੇ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕੀਤੀ ਹੋਈ ਹੈ, ਉਥੇ ਐਸ. ਐਚ. ਓ. ਯਸ਼ਪਾਲ ਸ਼ਰਮਾ ਤੇ ਏ. ਐਸ. ਆਈ. ਮਵੀ ਨੂੰ ਸਸਪੈਂਡ ਵੀ ਕਰ ਦਿੱਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਸੰਗਰੂਰ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਦਰ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਹੁਣ ਇਹ ਗਿਣਤੀ 21 ਤੱਕ ਪਹੁੰਚ ਗਈ ਹੈ।