post

Jasbeer Singh

(Chief Editor)

Patiala News

ਘਰ ’ਤੇ ਪੈਟਰੋਲ ਬੰਬਾਂ ਨਾਲ ਹਮਲਾ, ਅੱਧਾ ਦਰਜਨ ਤੋਂ ਜਿਆਦਾ ਵਿਅਕਤੀਆਂ ਦੇ ਖਿਲਾਫ ਕੇਸ ਦਰਜ

post-img

ਪਟਿਆਲਾ, 10 ਅਪ੍ਰੈਲ (ਜਸਬੀਰ): ਸ਼ਹਿਰ ਦੇ ਗੋਬਿੰਦ ਬਾਗ ਪਟਿਆਲਾ ਵਿਖੇ ਗੁੰਡਾਗਰਦੀ ਦੀ ਉਦੋਂ ਹੱਦ ਹੋ ਗਈ ਜਦੋਂ ਘਰ ’ਤੇ ਪੈਟਰੋਲ ਬੰਬਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਨਕੁਲ, ਕਰਨ, ਲਕਸ਼ ਹਟਵਾਨੀ, ਵਰੁਣ ਅਠਵਾਲ ਪੁੱਤਰ ਵਿਕਾਸ ਰਾਮ ਵਾਸੀ ਗਲੀ ਨੰ:2 ਸਿਧਾਰਥ, ਗੋਪੂ ਅਤੇ 3 ਅਣਪਛਾਤੇ ਵਿਅਕਤੀ ਸ਼ਾਮਲ ਹਨ।  ਇਸ ਮਾਮਲੇ ਕਰਨ ਕਨੋਜੀਆ ਪੁੱਤਰ ਮੁਕੇਸ਼ ਕੁਮਾਰ ਵਾਸੀ ਗੋਬਿੰਦ ਬਾਗ ਪਟਿਆਲਾ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਮਾਰੂ ਹਥਿਆਰਾਂ ਸਮੇਤ ਲੈਸ ਹੋ ਕੇ ਉਸ ਦੇ ਘਰ ’ਤੇ ਹਮਲਾ ਕਰ ਦਿੱਛਾ ਅਤੇ ਗੇਟ ਬੰਦ ਹੋਣ ਕਾਰਨ ਉਹ ਤਲਵਾਰਾਂ ਮਾਰ ਕੇ ਫਰਾਰ ਹੋ ਗੲੈ। ਜਦੋਂ ਅਗਲੇ ਦਿਨ ਫੇਰ ਤੋਂ ਉਕਤ ਵਿਅਕਤੀ ਗਲੀ ਵਿਚ ਆਏ ਅਤੇ ਕਰਨ ਅਤੇ ਵਰੁਣ ਨੇ ਇੱਕ ਪੈਟਰੋਲ ਬੰਬ ਨੂੰ ਅੱਗ ਲਗਾ ਕੇ ਫੇਰ ਤੋਂ ਉਸ ਦੇ ਘਰ ’ਤੇ ਹਮਲਾ ਕਰਨ ਦੀ ਕੋਸ਼ਿਸ ਕੀਤੀ, ਪਰ ਪੈਟਰੋਲ ਬੰਬ ਗਲੀ ਵਿਚ ਡਿੱਗ ਪਿਆ ਅਤੇ ਇਸ ਤੋਂ ਬਾਅਦ ਫੇਰ ਤੋਂ ਪੈਟਰੋਲ ਬੰਬ ਸੁੱਟਿਆ ਜਿਸ ਕਾਰ ਅੰਦਰ ਪਏ ਪ੍ਰੈਸ ਕਰਨ ਵਾਲੇ ਟੇਬਲ ਅਤੇ ਉਸ ’ਤੇ ਪਏ ਕੱਪੜਿਆਂ ਨੂੰ ਅੱਗ ਲੱਗ ਪਈ ਅਤੇ ਰੌਲਾ ਪਾਉਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਦੇ ਖਿਲਾਫ 436, 120 ਬੀ ਆਈ.ਪੀ.ਸੀ ਅਤੇ ਐਕਸਪਲੋਸਿਵ ਸਬਸਟਾਂਸ ਐਕਟ 1908 ਦੀ ਧਾਰਾ 3 ਦੇ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।     

Related Post