
ਕੇਂਦਰੀ ਜੇਲ ਪਟਿਆਲਾ ਵਿਚੋਂ ਤਿੰਨ ਮੋਬਾਇਲ ਅਤੇ ਹੋਰ ਸਮਾਨ ਬਰਾਮਦ
- by Jasbeer Singh
- April 10, 2024

ਪਟਿਆਲਾ, 10 ਅਪ੍ਰੈਲ (ਜਸਬੀਰ): ਕੇਂਦਰੀ ਜੇਲ ਪਟਿਆਲਾ ਵਿਚੋਂ ਤਿੰਨ ਮੋਬਾਇਲ ਅਤੇ ਹੋਰ ਸਮਾਨ ਬਰਾਮਦ ਹੋਏ ਹਨ। ਇਸ ਮਾਮਲੇ ਵਿਚ ਥਾਣਾ ਤਿ੍ਰਪੜੀ ਦੀ ਪੁਲਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਤਿੰਨ ਹਵਾਲਾਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪਹਿਲੇ ਕੇਸ ਵਿਚ ਜੇਲ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਦੀ ਸਿਕਾਇਤ ’ਤੇ ਤਰੁਣ ਪੁੱਤਰ ਰਣਜਤੀ ਸਿੰਘ ਵਾਸੀ ਸੰਜੇ ਕਲੋਨੀ ਨੇੜੇ ਮਹਿੰਦਰਾ ਕਾਲਜ ਪਟਿਆਲਾ ਦੇ ਖਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਜੇਲ ਪ੍ਰਸਾਸ਼ਨ ਦੇ ਮੁਤਾਬਕ ਉਕਤ ਵਿਅਕਤੀ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ ਇੱਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਦੂਜੇ ਕੇਸ ਵਿਚ ਜੇਲ ਸਹਾਇਕ ਸੁਪਰਡੈਂਟ ਜੁਗਰਾਜ ਸਿੰਘ ਦੀ ਸਿਕਾਇਤ ’ਤੇ ਹਵਾਲਾਤੀ ਜੈਪਾਲ ਸਿੰਘ ਪੁੱਤਰ ਜਗਤ ਸਿੰਘ ਵਾਸੀ ਰਾੜਾ ਬਸਤੀ ਗਨੋਰ ਜਿਲਾ ਸੋਨੀਪੱਤ ਹਰਿਆਣਾ ਅਤੇ ਹਵਾਲਾਤੀ ਰਿੰਕੂ ਪੁੱਤਰ ਗੁਲੂ ਰਾਮ ਵਾਸੀ ਨੇੜੇ ਸ਼ਨੀ ਦੇਵ ਮੰਦਰ ਮਨਮੋਹਨ ਸਿੰਘ ਨਗਰ ਅੰਬਾਲਾ ਸਿਟੀ ਹਰਿਆਣਾ ਦੇ ਖਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਜੇਲ ਪ੍ਰਸਾਸ਼ਨ ਦੇ ਮੁਤਾਬਕ ਦੋਨਾ ਤਲਾਸ਼ੀ ਕਰਨ ’ਤੇ ਇੱਕ-ਇੱਕ ਮੋਬਾਇਲ ਫੋਨ ਅਤੇ ਚਾਰਜ਼ਰ ਅਤੇ ਹੋਰ ਸਮਾਨ ਬਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।