ਮੈਡੀਕਲ ਕਾਲਜ ਦੇ ਹੋਸਟਲ ਵਿਚੋਂ ਚੋਰੀ ਹੋਏ ਲੈਪਟਾਪ ਅਤੇ ਮੋਬਾਇਲ ਚੋਰੀ ਕਰਨ ਦੇ ਦੋਸ਼ ਵਿਚ ਇੱਕ ਗਿ੍ਰਫਤਾਰ
- by Jasbeer Singh
 - April 10, 2024
 
                              ਪਟਿਆਲਾ, 10 ਅਪ੍ਰੈਲ (ਜਸਬੀਰ) : ਸਰਕਾਰੀ ਮੈਡੀਕਲ ਕਾਲਜ ਦੇ ਹੋਸਟਲ ਵਿਚੋਂ ਚੋਰੀ ਹੋਏ ਲੈਪਟਾਪ ਅਤੇ ਮੋਬਾਇਲ ਚੋਰੀ ਕਰਨ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਚਰਨਕਮਲ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਰੋਇਲ ਇਨਕਲੇਵ ਅਰਬਨ ਅਸਟੇਟ ਪਟਿਆਲਾ ਨੂੰ ਗਿ੍ਰਫਤਾਰ ਕਰਕੇ ਉਸ ਤੋ ਚੋਰੀ ਹੋਏ ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿਚ ਕਸ਼ਮੀਰ ਚੰਦ ਪੁੱਤਰ ਨਾਜ਼ਰ ਸਿੰਘ ਵਾਸੀ ਪਿੰਡ ਕਪੂੁਰਗੜ੍ਹ ਜਿਲਾ ਫਤਿਹਗੜ੍ਹ ਸਾਹਿਬ ਦੀ ਸਿਕਾਇਤ ’ਤੇ ਚਰਨਕਮਲ ਸਿੰਘ ਦੇ ਖਿਲਾਫ 454 ਅਤੇ 380 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕੀਤਾ ਹੈ। ਕਸ਼ਮੀਰ ਚੰਦ ਨੇ ਪੁਲਸ ਨੂੰ ਦੱਸਿਆ ਕਿ ਉਹ ਮੈਡੀਕਲ ਕਾਲਜ ਪਟਿਆਲਾ ਵਿਖੇ ਹੋਸਟਲ ਵਾਰਡਨ ਲੱਗਿਆ ਹੋਇਆ ਹੈ ਅਤੇ 31 ਮਾਰਚ ਨੂੰ ਜਿੰਦਲ ਅਤੇ ਜਿੰਮੀ ਸਾਵਰੀਆ ਅਤੇ ਹੋਰ ਬੱਚਿਆਂ ਦੇ ਲੈਪਟਾਪ ਅਤੇ ਕਮਰਿਆਂ ਵਿਚੋਂ ਮੋਬਾਇਲ ਅਤੇ ਆਈ ਪੈਡ ਆਦਿ ਚੋਰੀ ਹੋ ਗਏ ਸਨ ਅਤੇ ਪੜ੍ਹਤਾਲ ਕਰਨ ਤੋਂ ਪਾਇਆ ਗਿਆ ਕਿ ਚੋਰੀ ਉਕਤ ਵਿਅਕਤੀ ਨੇ ਕੀਤੀ ਹੈ, ਜਿਸ ਨੂੰ ਗਿ੍ਰਫਤਾਰ ਕਰਕੇ ਉਸ ਤੋਂ ਲੈਪਟਾਪ ਬਰਾਮਦ ਹੋਏ ਹਨ।

                                    
                                                   
                                                   
                                                   
                                                   
                                                   
                                                   
                                                   
                                                   
                                                   
                                                   
                                          
                                          