July 6, 2024 01:50:05
post

Jasbeer Singh

(Chief Editor)

Patiala News

ਮਾਮਲਾ ਰਿਪੁਦਮਨ ਕਾਲਜ ਨਾਭਾ ਵਿਖੇ ਹੋਏ ਸਮੂਹਿਕ ਜਬਰ ਜਨਾਹ ਦਾ, ਤੀਸਰੇ ਵਿਅਕਤੀ ਹੈਰੀ ਨੂੰ ਵੀ ਨਾਭਾ ਪੁਲਸ ਨੇ ਕੀਤਾ ਗਿ੍ਰ

post-img

ਪਟਿਆਲਾ, 12 ਅਪੈ੍ਰਲ (ਜਸਬੀਰ)-ਰਿਪੁਦਮਨ ਕਾਲਜ ਨਾਭਾ ਦੀ ਵਿਦਿਆਰਥਣ ਨਾਲ ਕਾਲਜ ’ਚ ਹੀ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਨਾਭਾ ਪੁਲਸ ਨੇ ਡੀ. ਐਸ. ਪੀ. ਦਵਿੰਦਰ ਅੱਤਰੀ ਅਤੇ ਐਸ. ਐਚ. ਓ. ਗੁਰਪ੍ਰੀਤ ਸਿੰਘ ਸਮਰਾਓ ਦੀ ਅਗਵਾਈ ਹੇਠ ਤੀਸਰੇ ਵਿਅਕਤੀ ਹੈਰੀ ਵਾਸੀ ਪਿੰਡ ਬਿਰੜਵਾਲ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸਦੀ ਪੁਸ਼ਟੀ ਕਰਦਿਆਂ ਪਟਿਆਲਾ ਵਿਖੇ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਇਸ ਮਾਮਲੇ ’ਚ ਨਾਮਜਦ ਤਿੰਨੋਂ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਹੁਣ ਤੱਕ ਦਵਿੰਦਰ ਸਿੰਘ, ਰਵਨੀਤ ਦਾਸ ਉਰਫ਼ ਰਵੀ ਵਾਸੀ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਜ਼ਿਲਾ ਪਟਿਆਲਾ ਅਤੇ ਹੈਰੀ ਵਾਸੀ ਪਿੰਡ ਬਿਰੜਵਾਲ ਥਾਣਾ ਸਦਰ ਨਾਭਾ ਜ਼ਿਲਾ ਪਟਿਆਲਾ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ। ਐਸ. ਪੀ. ਸਿਟੀ ਨੇ ਦੱਸਿਆ ਕਿ ਇਸ ਮਾਮਲੇ ’ਚ ਹਾਲੇ ਤਫਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿਥੇ ਕਾਲਜ ’ਚ ਤਿੰਨੋਂ ਆਉਟ ਸਾਈਡਰ ਕਿਸ ਤਰ੍ਹਾਂ ਅੰਦਰ ਆਏ ਅਤੇ ਇਸ ਵਿਚ ਕਿਸੇ ਹੋਰ ਦੀ ਮਿਲੀਭੁਗਤ ਤਾਂ ਨਹੀਂ ਦੀ ਜਾਂਚ ਪਟਿਆਲਾ ਪੁਲਸ ਵਲੋਂ ਕੀਤੀ ਜਾ ਰਹੀ ਹੈ, ਉਥੇ ਉਚ ਸਿੱਖਿਆ ਵਿਭਾਗ ਵਲੋਂ ਵੀ ਵੱਖ ਤੋਂ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ, ਉਸ ਦੌਰਾਨ ਜੋ ਵੀ ਜਾਂਚ ਵਿਚ ਜਨਤਕ ਕਰਨਯੋਗ ਹੋਵੇਗਾ ਨੂੰ ਜਨਤਕ ਕੀਤਾ ਜਾਵੇਗਾ ਅਤੇ ਸੰਵੇਦਨਸ਼ੀਲ ਕੇਸ ਹੋਣ ਦੇ ਨਾਤੇ ਜਿਹੜਾ ਭਾਗ ਕਾਨੂੰਨ ਮੁਤਾਬਕ ਜੋੜਨਯੋਗ ਹੋਵੇਗਾ ਉਸ ਮੁਤਾਬਕ ਜੋੜਿਆ ਜਾਵੇਗਾ। ਐਸ. ਪੀ. ਸਿਟੀ ਆਲਮ ਨੇ ਕਿਹਾ ਕਿ ਪਟਿਆਲਾ ਪੁਲਸ ਨੇ ਇਸ ਮਾਮਲੇ ’ਚ ਬੜੀ ਤੇਜੀ ਨਾਲ ਐਕਸ਼ਨ ਲਿਆ ਅਤੇ ਅਜਿਹੀ ਘਿਣਾਉਣੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ। ਡੀ. ਐਸ. ਪੀ. ਦਵਿੰਦਰ ਅੱਤਰੀ ਨੇ ਕਿਹਾ ਕਿ ਇਸ ਮਾਮਲੇ ’ਚ ਐਸ. ਸੀ. ਐਸ. ਟੀ. ਐਕਟ ਦਾ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਥੇ ਇਹ ਦੱਸਣਯੋਗ ਹੈ ਕਿ ਪੀੜਤ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਵਿੰਦਰ ਸਿੰਘ ਉਸਦੇ ਕੋਲ ਆਉਂਦਾ ਜਾਂਦਾ ਸੀ ਤੇ ਉਹ ਉਸਨੂੰ ਭਰਾ ਮੰਨਦੀ ਸੀ ਤੇ 27 ਮਾਰਚ ਨੂੰ ਉਹ ਰੋਜ਼ਾਨਾ ਵਾਂਗ ਰਿਪੁਦਮਨ ਕਾਲਜ ਗਈ ਤੇ ਜਿਥੇ ਦੁਪਹਿਰ 11. 30 ਵਜੇ ਫ੍ਰੀ ਪੀਰੀਅਡ ਵਿਚ ਪਾਰਕ ਵਿਚ ਬੈਠੀ ਸੀ ਤਾਂ ਦਵਿੰਦਰ ਸਿੰਘ ਉਕਤ ਉਸਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਕੋਈ ਜਰੂਰੀ ਗੱਲ ਕਰਨੀ ਹੈ ਤੂੰ ਪਿ੍ਰੰਸੀਪਲ ਸਾਹਿਬ ਦੇ ਉਪਰ ਬਣੇ ਕਮਰੇ ਵਿੱਚ ਆ ਜਾਈ ਤਾਂ ਜਦੋਂ ਉਹ ਦੁਪਹਿਰ ਨੂੰ ਇਕ ਵਜੇ ਕਮਰੇ ’ਚ ਗਈ ਤਾਂ ਉਨ੍ਹਾਂ ਨੇ ਕੁੰਡੀ ਲਗਾ ਕੇ ਉਸ ਨਾਲ ਜਬਰ ਜਨਾਹ ਕੀਤਾ ਤੇ ਉਥੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕਰਕੇ ਦੋ ਨੂੰ ਪਹਿਲਾਂ ਹੀ ਗਿ੍ਰਫ਼ਤਾਰ ਕਰ ਲਿਆ ਸੀ ਤੇ ਜਦੋਂ ਕਿ ਤੀਸਰੇ ਨੂੰ ਅੱਜ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ਡੀ. ਐਸ. ਪੀ. ਨਾਭਾ ਦਵਿੰਦਰ ਅੱਤਰੀ ਅਤੇ ਥਾਣਾ ਕੋਤਵਾਲੀ ਨਾਭਾ ਦੇ ਐਸ. ਐਚ. ਓ. ਗੁਰਪ੍ਰੀਤ ਸਿੰਘ ਸਮਰਾਓ ਵੀ ਹਾਜ਼ਰ ਸਨ।   

Related Post