
ਜਾਅਲੀ ਕਾਗਜਾਤ ਤਿਆਰ ਕਰਕੇ ਵੇਚੀਆਂ ਦੋ ਗੱਡੀਆਂ ਅਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਕੇਸ ਦਰਜ
- by Jasbeer Singh
- April 14, 2024

ਪਟਿਆਲਾ, 14 ਅਪ੍ਰੈਲ (ਜਸਬੀਰ) : ਜਾਅਲੀ ਕਾਗਾਜਾਤ ਤਿਆਰ ਕਰਕੇ ਦੋ ਗੱਡੀਆਂ ਵੇਚਣ ਅਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਰਾਕੇਸ਼ ਕੁਮਾਰ ਪੁੱਤਰ ਮੋਹਨ ਸਿੰਘ ਵਾਸੀ ਘੁੰਮਣ ਨਗਰ ਪਟਿਆਲਾ ਦੇ ਖਿਲਾਫ 420, 465, 468 ਅਤੇ 471 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਦਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਸੁਨਆਰ ਬਸਤੀ ਪਾਤੜਾਂ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਰਾਕੇਸ ਕੁਮਾਰ ਮਿੱਤਲ ਮੋਟਰਜ਼ ਸਰਹੰਦ ਰੋਡ ਪਟਿਆਲਾ ਦਾ ਮਾਲਕ ਹੈ, ਜਿਸ ਨੇ ਸਿਕਾਇਤਕਰਤਾ ਨੂੰ ਇੱਕ ਗੱਡੀ ਜਾਅਲੀ ਕਾਗਜਾਤ ਤਿਆਰ ਕਰਕੇ 3 ਲੱਖ 60 ਹਜ਼ਾਰ ਰੁਪਏ ਵਿਚ ਵੇਚ ਦਿੱਤੀ ਸੀ ਅਤੇ ਜਦੋਂ ਉਸ ਨੂੰ ਗੱਡੀ ਵਾਪਸ ਕਰਨ ਲਈ ਕਿਹਾ ਤਾਂ ਉਹ ਲਾਅਰੇ ਲਗਾਉਂਦਾ ਰਿਹਾ। ਇਸ ਤੋਂ ਬਾਅਦ ਰਾਕੇਸ਼ ਕੁਮਾਰ ਨੇ ਇੱਕ ਹੋਰ ਗੱਡੀ ਸਿਕਾਇਤਕਰਤਾ ਨੂੰ 10 ਲੱਖ ਰੁਪਏ ਵਿਚ ਵੇਚ ਦਿੱਤੀ ਅਤੇ ਪਿਛਲੀ ਗੱਡੀ ਦੇ ਚਾਰ ਲੱਖ ਰੁਪਏ ਕੱਟ ਲਏ ਅਤੇ 6 ਲੱਖ ਰੁਪਏ ਲੈ ਲਏ। ਜਦੋਂ ਚੈਕ ਕੀਤਾ ਤਾਂ ਇਹ ਕਾਗਜਾਤ ਵੀ ਜਾਅਲੀ ਹੀ ਪਾਏ ਗਏ। ਸਿਕਾਇਤਕਰਤਾ ਦੇ ਕਹਿਣ ’ਤੇ ਰਾਕੇਸ ਕੁਮਾਰ ਗੱਡੀ ਤਾਂ ਵਾਪਸ ਲੈ ਗਿਆ ਪਰ ਪੈਸੇ ਵਾਪਸ ਨਹੀਂ ਕੀਤੇ। ਪੁਲਸ ਨੇ ਇਸ ਮਾਮਲੇ ਵਿਚ 420, 465, 468 ਅਤੇ 471 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.