
ਪਟਿਆਲਾ ਪੁਲਸ ਨੇ ਆਪਰੇਸ਼ਨ ਸੀਲ ਦੇ ਤਹਿਤ 14 ਥਾਵਾਂ ’ਤੇ ਇੰਟਰਸਟੇਟ ਨਾਕਾਬੰਦੀ ਕਰਕੇ ਕੀਤੇ 12 ਵਿਅਕਤੀ ਗਿ੍ਰਫਤਾਰ
- by Jasbeer Singh
- April 14, 2024

ਪਟਿਆਲਾ, ਦੇਵੀਗੜ੍ਹ 14 ਅਪ੍ਰੈਲ (ਜਸਬੀਰ) : ਪਟਿਆਲਾ ਪੁਲਸ ਨੇ ਐਸ.ਐਸ.ਪੀ ਸ੍ਰੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਪਰੇਸ਼ਨ ਸੀਲ ਚਲਾ ਕੇ 14 ਥਾਵਾਂ ’ਤੇ ਇੰਟਰਸਟੇਟ ਨਾਕਾਬੰਦੀ ਕਰਕੇ ਜਬਰਦਸਤ ਚੈਕਿੰਗ ਕੀਤੀ। ਪੁਲਸ ਇਸ ਦੋਰਾਨ 12 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਅਤੇ 26 ਨੂੰ ਰਾਉਂਡਅਪ ਕੀਤਾ। ਇਸ ਮਾਮਲੇ ਵਿਚ 12 ਕੇਸ ਦਰਜ ਕੀਤੇ ਗਏ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਨਾਕੇ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਸੜ੍ਹਕਾਂ ’ਤੇ ਲਗਾਏ ਗਏ ਅਤੇ ਸਵੇਰ ਤੋਂ ਹੀ ਜਬਰਦਸਤ ਚੈਕਿੰਗ ਸ਼ੁਰੂੁ ਕੀਤੀ ਗਈ। ਉਲ੍ਹਾਂ ਦੱਸਿਆ ਕਿ ਚੈਕਿੰਗ ਦੇ ਲਈ 124 ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਸੀ ਅਤੇ ਉਨ੍ਹਾਂ ਖੁਦ ਐਸ.ਪੀ ਸਿਟੀ ਮੁਹੰਮਦ ਸਰਫਰਾਜ ਆਲਮ, ਡੀ.ਐਸ.ਪੀ ਦਿਹਾਤੀ ਗੁਰਪ੍ਰਤਾਪ ਸਿੰਘ ਢਿੱਲੋਂ ਅਤੇ ਬਾਕੀ ਅਫਸਰ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਪੁਰੀ ਚੈਕਿੰਗ ਦੇ ਦੌਰਾਨ ਵੱਡੀ ਸੰਖਿਆ ਵਿਚ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਪੁਲਸ ਨੇ 12 ਕੇਸ ਦਰਜ਼ ਕਰਕੇ 12 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਅਤੇ 26 ਵਿਅਕਤੀਆਂ ਨੂੰ ਰਾਉਂਡਅਪ ਕੀਤਾ ਗਿਆ। ਜਿਨ੍ਹਾਂ ਤੋਂ ਡੁੰਘਾਈ ਨਾਲ ਪੁਛ ਗਿਛ ਕੀਤੀ ਜਾਵੇਗੀ। ਐਸ.ਐਸ.ਪੀ ਨੇ ਦੱਸਿਆ ਕਿ ਇਸ ਦੌਰਾਨ 1 ਕਿਲੋ ਅਫੀਮ, 100 ਲੀਟਰ ਲਾਹਣ 178 ਬੋਤਲਾਂ ਸ਼ਰਾਬ, 12 ਲੀਟਰ ਨਾਜਾਇਜ਼ ਸ਼ਰਾਬ ਅਤੇ 3 ਲੱਖ ਰੁਪਏ ਦੀ ਬੇਹਿਸਾਬ ਨਗਦੀ ਵੀ ਬਰਾਮਦ ਕੀਤੀ ਗਈ। ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਸ ਵੱਲੋਂ ਚੈਕਿੰਗ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇੰਟਰਸਟੇਟ ਨਾਕਾਬੰਦੀ ਤੋਂ ਇਲਾਵਾ ਵੱਖ ਵੱਖ ਇਲਾਕਿਆਂ ਵਿਚ ਨਾਕਾਬੰਦੀ ਕਰਕੇ ਚੈਕਿੰਗ ਕੀਤੀਆਂ ਜਾ ਰਹੀਆਂ ਹਨ। ਰਾਤ ਨੂੰ ਪੈਟਰੋ�ਿਗ ਪਾਰਟੀਆਂ ਤੇ ਨਾਈਟ ਡੋਮੀਨੇਸ਼ਨ ਨੂੰ ਚੌਕਸ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਜਾਨਾ ਚੈਕਿੰਗ ਦੇ ਦੌਰਾਨ ਵੱਖ ਵੱਖ ਅਧਿਕਾਰੀ ਰਾਤ ਨੂੰ ਵੱਖਰੇ ਤੌਰ ’ਤੇ ਚੈਕਿੰਗਾਂ ਕਰਦੇ ਹਨ। ਐਸ.ਐਸ.ਪੀ ਨੇ ਦੱਸਿਆ ਕਿ ਪਟਿਆਲਾ ਪੁਲਸ ਦੇ ਨਾਲ ਨਾਲ ਪੈਰਾਮਿਲਟਰੀ ਫੋਰਸ ਨੂੰ ਵੀ ਨਾਕਿਆਂ ’ਤੇ ਤੈਨਾਤ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਸਾਰੇ ਅਸਲਾਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਹਥਿਆਰ ਜਮ੍ਹਾਂ ਕਰਵਾ ਦੇਣ। ਉਨ੍ਹਾਂ ਕਿਹਾ ਕਿ ਇਹ ਚੈਕਿੰਗਾਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾਂ ਵੱਖਰੀਆਂ ਟੀਮਾਂ ਵੱਲੋਂ ਅਚਨਚੇਤ ਚੈਕਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਇਥੇ ਇਹ ਦੱਸਣਯੋਗ ਹੈ ਕਿ ਪਟਿਆਲਾ ਪੁਲਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਚੌਕਸੀ ਵਧਾਈ ਹੋਈ ਹੈ। ਪੁਲਸ ਜਿਥੇ ਸਰਚ ਆਪਰੇਸਨ ਚਲਾ ਕੇ ਲਗਤਾਰ ਚੈਕਿੰਗਾਂ ਕਰ ਰਹੀ ਹੈ। ਵੱਖ ਵੱਖ ਇਲਾਕਿਆਂ ਦੀਆਂ ਚੈਕਿੰਗਾਂ ਅਲੱਗ ਤੋਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਟਲ, ਪੀ.ਜੀ. ਅਤੇ ਸਰਾਵਾਂ ਵਾਲਿਆ ਦਾ ਪੁਰਾ ਰਿਕਾਰਡ ਪੁਲਸ ਨੇ ਆਪਣੇ ਕੋਲ ਅਪਡੇਟ ਕਰ ਲਿਆ ਹੈ ਅਤੇ ਇਨ੍ਹਾਂ ਦੇ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ ਉਹ ਆਪਣਾ ਰਿਕਾਰਡ ਪੁਰਾ ਮੇਟੇਨ ਕਰਕੇ ਸਬੰਧਤ ਥਾਣਿਆਂ ਨੂੰ ਦੱਸਣ ਤਾਂ ਕਿ ਹਰ ਤਰ੍ਹਾਂ ਦੀ ਮੂਵਮੈਂਟ ਪੁਲਸ ਦੇ ਧਿਆਨ ਵਿਚ ਰਹੇ। ਪਟਿਆਲਾ ਪੁਲਸ ਵੱਲੋਂ ਇਸ ਦੇ ਨਾਲ ਨਾਲ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ ਤਾਂ ਕਿ ਨਾਗਰਿਕਾਂ ਵਿਚ ਵਿਸ਼ਵਾਸ਼ ਪੈਦਾ ਹੋਵੇ ਅਤੇ ਉਹ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ਭੈਅ ਤੋਂ ਕਰ ਸਕਣ। ਪਟਿਆਲਾ ਜਿਲੇ ਵਿਚ ਇਸ ਵਾਰ ਚਾਰ ਕੋਣੀ ਟੱਕਰ ਹੋਣ ਦੇ ਕਾਰਨ ਰਾਜਨੀਤਕ ਮਾਹੌਲ ਕਾਫੀ ਜਿਆਦਾ ਗਰਮ ਰਹਿਣ ਵਾਲਾ ਹੈ। ਜਿਸ ਦੇ ਮੱਦੇਨਜ਼ਰ ਪਟਿਆਲਾ ਪੁਲਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਹੋਰ ਵੀ ਮੰਗਵਾਈ ਜਾ ਸਕਦੀ ਹੈ। ਦੂਜਾ ਪਟਿਆਲਾ ਜਿਲੇ ਦੀ ਵੱਡੀ ਸੀਮਾ ਹਰਿਆਣਾ ਦੇ ਨਾਲ ਲਗਦੀ ਹੈ। ਇਸ ਦੇ ਲਈ ਪਟਿਆਲਾ ਪੁਲਸ ਵੱਲੋਂ ਆਪਸੀ ਸਹਿਯੋਗ ਅਤੇ ਤਾਲਮੇਲ ਦੇ ਲਈ ਹਰਿਆਣਾ ਦੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਵੀ ਚੱਲ ਰਹੀਆਂ ਹਨ।