

ਰੂਸ ਨੇ ਕੀਤਾ ਯੂਕ੍ਰੇਨ ਦੀ ਰਾਜਧਾਨੀ ਕੀਵ ਤੇ ਮਿਜਾਇਲ ਤੇ ਡਰੋਨ ਅਟੈਕ ਚੰਡੀਗੜ੍ਹ, 5 ਜੁਲਾਈ 2025 : ਦੋ ਵਿਦੇਸ਼ੀ ਮੁਲਕਾਂ ਰੂਸ ਤੇ ਯੂਕ੍ਰੇਨ ਵਿਚਕਾਰ ਹੋ ਰਹੇ ਲਗਾਤਾਰ ਯੁੱਧ ਦੇ ਚਲਦਿਆਂ ਰੂਸ ਨੇ ਇਕ ਵਾਰ ਫਿਰ ਯੂਕ੍ਰੇਨ ਦੀ ਰਾਜਧਾਨੀ ਕੀਵ ਤੇ ਮਿਜਾ਼ਇਲ ਤੇ ਡਰੋਨ ਹਮਲਾ ਕਰਕੇ ਇੰਨੇ ਧਮਾਕੇ ਕਰ ਦਿੱਤੇ ਹਨ ਕਿ ਅਵਾਜਾਂ ਲੰਮੇ ਸਮੇਂ ਤੱਕ ਗੂੰਜਦੀਆਂ ਹੀ ਰਹੀਆਂ। ਹਮਲਿਆਂ ਵਿਚ 23 ਲੋਕ ਹੋਏ ਹਨ ਘੱਟੋ ਘੱਟ ਜਖਮੀ ਰੂਸ ਵਲੋ਼ ਯੂਕ੍ਰੇਨ ਤੇ ਕੀਤੇ ਗਏ ਹਮਲੇ ਤੋਂ ਬਾਅਦ ਜਾਣਕਾਰੀ ਦਿੰਦਿਆਂ ਮੇਅਰ ਵਿਟਾਲੀ ਕਲਿਟਸਕੋ ਮੁਤਾਬਕ ਹਮਲਿਆਂ ਵਿਚ ਘੱਟੋ-ਘੱਟ 23 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 14 ਹਸਪਤਾਲ ਵਿਚ ਦਾਖ਼ਲ ਹਨ।ਇਨ੍ਹਾਂ ਹਮਲਿਆਂ ਦੇ ਚਲਦਿਆਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਕਈ ਜ਼ਿਲ੍ਹਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਤ ਭਰ 550 ਡ੍ਰੋਨ ਅਤੇ ਮਿਜਾਇਲਾਂ ਸੁੱਟੀਆਂ ਗਈਆਂ ਯੂਕ੍ਰੇਨ ਤੇ ਕੀਤੇ ਗਏ ਹਮਲੇ ਸਬੰਧੀ ਰੂਸੀ ਹਵਾਈ ਸੈਨਾ ਨੇ ਦਸਿਆ ਕਿ ਜੋ ਉਨ੍ਹਾਂ ਵਲੋਂ ਸਾਰੀ ਯੂਕ੍ਰੇਨ ਵਿਚ 550 ਡਰੋਨ ਅਤੇ ਮਿਜ਼ਾਈਲਾਂ ਸੁੱਟੀਆਂ ਗਈਆਂ ਸਨ ਵਿਚੋਂ ਜ਼ਿਆਦਾਤਰ ਸ਼ਾਹਿਦ ਡਰੋਨ ਸਨ।