
ਵ੍ਹਟਸਐਪ ਗੁਰੱਪ ਰਾਹੀਂ 1 ਕਰੋੜ 36 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰਨ ਤੇ ਸਾਈਬਰ ਕਰਾਈਮ ਨੇ ਕੀਤਾ ਕੇਸ ਦਰਜ
- by Jasbeer Singh
- October 25, 2024

ਵ੍ਹਟਸਐਪ ਗੁਰੱਪ ਰਾਹੀਂ 1 ਕਰੋੜ 36 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰਨ ਤੇ ਸਾਈਬਰ ਕਰਾਈਮ ਨੇ ਕੀਤਾ ਕੇਸ ਦਰਜ ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸ਼ਹਿਰ ਮਲੋਟ ਵਾਸੀ ਇਕ ਵਿਅਕਤੀ ਨਾਲ ਵ੍ਹਟਸਐਪ ਗੁਰੱਪ ਰਾਹੀਂ 1 ਕਰੋੜ 36 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਕਾਇਤ ’ਤੇ ਸਾਈਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਮਲੋਟ ਦੇ ਰਹਿਣ ਵਾਲੇ ਰਮਨਦੀਪ ਗੁਪਤਾ ਜੋ ਕਿ ਸਰਕਾਰੀ ਨੌਕਰੀ ਕਰਦੇ ਹਨ ਨੂੰ ਉਸਦੇ ਵ੍ਹਟਸਐਪ ਮੋਬਾਈਲ ਨੰਬਰ 84274-00606 ’ਤੇ ਮਿਤੀ 30.7.2024 ਨੂੰ ਇਕ ਵ੍ਹਟਸਐਪ ਗਰੁੱਪ ਬਜਾਜ ਵਿਜੈ ਡਿਸਕਸ਼ਨ ਗਰੁੱਪ ਅਤੇ ਵੈੱਬ ਸਾਈਟ ਲਿੰਕ ਜੁਆਇਨ ਕਰਨ ਦਾ ਮੈਸੇਜ ਆਇਆ। ਜਦੋਂ ਉਨ੍ਹਾਂ ਗਰੁੱਪ ਜੁਆਇਨ ਕਰ ਲਿਆ ਤਾਂ ਉਨ੍ਹਾਂ ਦਾ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਟਰੇਡਿੰਗ ਅਕਾਊਂਟ ਖੋਲ੍ਹਿਆ ਗਿਆ ਅਤੇ ਯੂਆਈਡੀ ਨੰਬਰ ਵੀ ਦੇ ਦਿੱਤਾ। ਇਸੇ ਤਰ੍ਹਾਂ ਰਮਨਦੀਪ ਨੇ ਆਪਣੀ ਪਤਨੀ ਜੋਤੀ ਦੇ ਨਾਮ ’ਤੇ ਵੀ ਇਕ ਖਾਤਾ ਖੁਲਵਾ ਲਿਆ। ਉਨ੍ਹਾਂ ਸ਼ੁਰੂ ’ਚ 1 ਲੱਖ ਰੁਪਏ ਇਸ ਖਾਤੇ ਵਿੱਚ ਲਾਏ ਤਾਂ ਵੈਬਸਾਈਟ ਉਪਰ ਇਸਦਾ ਕਾਫੀ ਮੁਨਾਫਾ ਵਿਖਾਈ ਦਿੱਤਾ। ਇਸ ਮੁਨਾਫੇ ਨੂੰ ਬਰਕਰਾਰ ਰੱਖਣ ਲਈ ਸਾਈਡ ਮੈਨੇਜਰ ਵੱਲੋਂ ਉਸਨੂੰ ਹੋਰ ਪੈਸੇ ਲਾਉਣ ਲਈ ਕਿਹਾ ਜਾਂਦਾ ਸੀ ਨਹੀਂ ਤਾਂ ਰਕਮ ਡੁੱਬਣ ਦਾ ਡਰਾਵਾ ਦਿੱਤਾ ਜਾਂਦਾ ਸੀ। ਰਮਨਦੀਪ ਨੇ ਦੱਸਿਆ ਕਿ ਗਰੁੱਪ ਮੈਨੇਜਰ ਨੇ ਉਸ ਪਾਸੋਂ ਵੱਖ-ਵੱਖ ਬੈਂਕ ਖਾਤਿਆਂ ’ਚ 1 ਕਰੋੜ 36 ਲੱਖ 93 ਹਜ਼ਾਰ ਰੁਪਏ ਜਮ੍ਹਾਂ ਕਰਵਾ ਲਏ ਤਾਂ ਉਸ ਵੇਲੇ ਉਸਦੇ ਖਾਤੇ 2 ਕਰੋੜ 51 ਲੱਖ 29 ਹਜ਼ਾਰ 811 ਰੁਪਏ ਵਿਖਾਈ ਦੇ ਰਹੀ ਸੀ। ਇਸ ਦੌਰਾਨ ਰਮਨਦੀਪ ਨੂੰ ਕੁਝ ਪੈਸਿਆਂ ਦੀ ਲੋੜ ਪਈ ਤਾਂ ਉਹ ਜਦੋਂ ਵੀ ਪੈਸੇ ਕਢਾਉਣ ਦੀ ਕੋਸ਼ਿਸ਼ ਕਰਦਾ ਤਾਂ ਟਰਾਂਜੈਕਸ਼ਨ ਫੇਲ੍ਹ ਹੋ ਜਾਂਦੀ ਸੀ। ਉਸਨੇ ਜਦੋਂ ਸਾਈਟ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੁੱਲ ਰਕਮ ਦਾ 30 ਪ੍ਰਤੀਸ਼ਤ ਇਨਕਮ ਟੈਕਸ ਜੋ 40 ਲੱਖ ਰੁਪਏ ਬਣਦਾ ਹੈ ਜਮ੍ਹਾਂ ਕਰਾਓ। ਜਦੋਂ ਉਸਨੇ ਰਕਮ ਜਮ੍ਹਾਂ ਨਾ ਕਰਾਈ ਤਾਂ ਉਨ੍ਹਾਂ ਦਾ ਖਾਤਾ ਬੰਦ ਕਰ ਦਿੱਤਾ। ਇਸ ਤਰ੍ਹਾਂ ਉਸਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗ ਗਿਆ ਹੈ। ਇਸਤੇ ਉਸਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਕਾਇਤ ਕੀਤੀ ਜਿਸਦੀ ਪੜਤਾਲ ਉਪਰੰਤ ਥਾਨਾ ਸਾਈਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.