post

Jasbeer Singh

(Chief Editor)

Latest update

ਡੀਏਵੀ ਕਲਸਟਰ ਸਪੋਰਟਸ ਮੀਟ 2024 ਦਾ ਆਯੋਜਨ ਪੁਲਿਸ ਡੀਏਵੀ ਪਬਲਿਕ ਸਕੂਲ ਵਿੱਚ ਕੀਤਾ ਗਿਆ....

post-img

DAV SCHOOL (27-JULY-2024 ) : ਡੀਏਵੀ ਕਲੱਸਟਰ ਸਪੋਰਟਸ ਮੀਟ ਦੀ ਲੜੀ ਵਿੱਚ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਪੁਲਿਸ ਡੀਏਵੀ ਪਟਿਆਲਾ ਵੱਲੋਂ ਅੱਜ ਹੈਂਡਬਾਲ, ਰੋਲਰ ਸਕੇਟਿੰਗ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ।ਅੱਜ ਕਲੱਸਟਰ ਦੇ ਨੌਂ ਸਕੂਲਾਂ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੱਜ ਸਕੂਲ ਦੇ ਖਿਡਾਰੀਆਂ ਨੇ ਵਾਲੀਬਾਲ, ਹੈਂਡਬਾਲ ਅਤੇ ਰੋਲਰ ਸਕੇਟਿੰਗ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲੇ ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਤਹਿਤ ਕਰਵਾਏ ਗਏ। ਇਨ੍ਹਾਂ ਖੇਡਾਂ ਦੇ ਆਯੋਜਨ ਦਾ ਮੁੱਖ ਮੰਤਵ ਬੱਚਿਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਦੇ ਨਾਲ-ਨਾਲ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਭਾਵਨਾ ਪੈਦਾ ਕਰਨਾ ਹੈ। ਵਾਲੀਬਾਲ ਅੰਡਰ-14 ਵਿੱਚ ਪੁਲਿਸ ਡੀਏਵੀ ਸਕੂਲ ਪਟਿਆਲਾ ਨੇ ਪਹਿਲਾ, ਡੀਏਵੀ ਪਾਤੜਾਂ ਨੇ ਦੂਜਾ, ਡੀਏਵੀ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਅੰਡਰ-17 ਵਿੱਚ ਡੀਏਵੀ ਪਟਿਆਲਾ ਨੇ ਪਹਿਲਾ, ਪੁਲਿਸ ਡੀਏਵੀ ਪਟਿਆਲਾ ਨੇ ਦੂਜਾ ਅਤੇ ਡੀਏਵੀ ਪਾਤੜਾਂ ਨੇ ਤੀਜਾ ਸਥਾਨ ਹਾਸਲ ਕੀਤਾ।ਵਾਲੀਬਾਲ ਅੰਡਰ-19 ਵਿੱਚ ਡੀਏਵੀ ਪਾਤੜਾਂ ਪਹਿਲੇ, ਡੀਏਵੀ ਮੂਨਕ ਦੂਜੇ ਅਤੇ ਪੁਲਿਸ ਡੀਏਵੀ ਪਟਿਆਲਾ ਤੀਜੇ ਸਥਾਨ ’ਤੇ ਰਿਹਾ। ਪੁਲਿਸ ਡੀਏਵੀ ਸਕੂਲ ਦੇ ਵਿਦਿਆਰਥੀ ਗੁਰਫਤਹਿ ਸਿੰਘ ਨੇ ਅੰਡਰ 14 ਰੋਲਰ ਸਕੇਟਿੰਗ ਮੁਕਾਬਲੇ ਵਿੱਚ ਦੋ ਗੋਲਡ ਮੈਡਲ ਜਿੱਤੇ। ਹੈਂਡਬਾਲ ਮੁਕਾਬਲੇ ਵਿੱਚ ਅੰਡਰ 14 ਵਿੱਚ ਡੀਏਵੀ ਪਟਿਆਲਾ ਪਹਿਲੇ ਅਤੇ ਪੁਲਿਸ ਡੀਏਵੀ ਪਟਿਆਲਾ ਸਕੂਲ ਦੂਜੇ ਸਥਾਨ ’ਤੇ ਰਿਹਾ। ਅੰਡਰ 19 ਹੈਂਡਬਾਲ ਮੁਕਾਬਲੇ ਵਿੱਚ ਡੀਏਵੀ ਪਟਿਆਲਾ ਨੇ ਪਹਿਲਾ ਅਤੇ ਪੁਲਿਸ ਡੀਏਵੀ ਸਕੂਲ ਪਟਿਆਲਾਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਧਨਖੜ ਨੇ ਸਾਰੇ ਜੇਤੂਆਂ ਨੂੰ ਮੈਡਲ ਦੇ ਕੇ ਅਤੇ ਟੀਮ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ।ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। dav-cluster-sports-meet-2024-was-organized-at-police-dav-public-school-patiala

Related Post